14ਸਕੇਵਾ ਨਾਮ ਦਾ ਯਹੂਦੀ ਮੁੱਖ ਜਾਜਕ ਦੇ ਸੱਤ ਪੁੱਤਰ ਇਹੋ ਕੰਮ ਕਰ ਰਹੇ ਸਨ।
15ਇੱਕ ਦਿਨ ਦੁਸ਼ਟ ਆਤਮਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਯਿਸ਼ੂ ਨੂੰ ਮੈਂ ਜਾਣਦੀ ਹਾਂ, ਅਤੇ ਮੈਂ ਪੌਲੁਸ ਨੂੰ ਵੀ ਜਾਣਦੀ ਹਾਂ, ਪਰ ਤੁਸੀਂ ਕੌਣ ਹੋ?”
16ਫਿਰ ਉਹ ਆਦਮੀ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਉਸ ਨੇ ਉਨ੍ਹਾਂ ਦੇ ਉੱਤੇ ਛਾਲ ਮਾਰੀ ਅਤੇ ਉਨ੍ਹਾਂ ਸਾਰਿਆਂ ਨੂੰ ਵੱਸ ਵਿੱਚ ਕਰ ਲਿਆ। ਉਸ ਨੇ ਉਨ੍ਹਾਂ ਨਾਲ ਅਜਿਹੀ ਕੁੱਟਮਾਰ ਕੀਤੀ ਕਿ ਉਹ ਨੰਗੇ ਅਤੇ ਜ਼ਖਮੀ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ।
17ਜਦੋਂ ਇਹ ਗੱਲ ਅਫ਼ਸੀਆਂ ਵਿੱਚ ਰਹਿੰਦੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਪਤਾ ਲੱਗੀ, ਤਾਂ ਉਹ ਸਾਰੇ ਲੋਕ ਡਰ ਨਾਲ ਭਰ ਗਏ ਸਨ, ਅਤੇ ਉਨ੍ਹਾਂ ਨੇ ਪ੍ਰਭੂ ਯਿਸ਼ੂ ਦੀ ਵਡਿਆਈ ਕੀਤੀ।
18ਹੁਣ ਪ੍ਰਭੂ ਉੱਤੇ ਵਿਸ਼ਵਾਸ ਕਰਨ ਵਾਲੇ ਬਹੁਤ ਸਾਰੇ ਆਏ ਅਤੇ ਖੁਲ੍ਹ ਕੇ ਉਨ੍ਹਾਂ ਨੇ ਆਪਣੇ ਪਾਪਾਂ ਨੂੰ ਕਬੂਲ ਕੀਤਾ।