ਰਸੂਲਾਂ 19

ਇੱਥੇ ਸਿਰਫ ਇਹ ਖ਼ਤਰਾ ਨਹੀਂ, ਜੋ ਸਾਡਾ ਕੰਮ ਮੰਦਾ ਪੈ ਜਾਵੇਗਾ ਸਗੋਂ ਇਹ ਵੀ ਦੁੱਖ ਹੈ ਕਿ ਮਹਾਨ ਦੇਵੀ ਅਰਤਿਮਿਸ ਦੇ ਹੈਕਲ ਨੂੰ ਬਦਨਾਮ ਕੀਤਾ ਜਾਵੇਗਾ; ਜਿਸ ਦੀ ਪੂਜਾ ਏਸ਼ੀਆ ਅਤੇ ਦੁਨੀਆਂ ਭਰ ਵਿੱਚ ਕੀਤੀ ਜਾਂਦੀ ਹੈ, ਉਸ ਦੀ ਖਾਸ ਮਹਿਮਾ ਜਾਂਦੀ ਰਹੇਗੀ।”

Acts 19:27 (UKJV) So that not only this our craft is in danger to be set at nothing; but also that the temple of the great goddess Diana should be despised, and her magnificence should be destroyed, whom all Asia and the world worships.

25ਦੇਮੇਤ੍ਰਿਯੁਸ ਨੇ ਆਪਣੇ ਕਾਮਿਆਂ ਅਤੇ ਉਨ੍ਹਾਂ ਹੋਰਾਂ ਦੀ ਵੀ ਇੱਕ ਮੀਟਿੰਗ ਸੱਦੀ ਜਿਨ੍ਹਾਂ ਨੇ ਚਾਂਦੀ ਦੀਆਂ ਛੋਟੀਆਂ ਮੂਰਤੀਆਂ ਬਣਾਈਆਂ। ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਦੋਸਤੋ, ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ ਕਿਸਮ ਦੇ ਕੰਮ ਕਰਕੇ ਬਹੁਤ ਸਾਰਾ ਪੈਸਾ ਕਮਾਉਂਦੇ ਹਾਂ।

26ਨਾਲ ਹੀ, ਤੁਸੀਂ ਜਾਣਦੇ ਹੋ ਕਿ ਕਿਵੇਂ ਇਸ ਪੌਲੁਸ ਨੇ ਇੱਥੇ ਅਫ਼ਸੀਆਂ ਵਿੱਚ ਅਤੇ ਅਸਲ ਵਿੱਚ ਪੂਰੇ ਏਸ਼ੀਆ ਪ੍ਰਾਂਤ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਯਕੀਨ ਦਿਵਾਇਆ ਅਤੇ ਗੁਮਰਾਹ ਕੀਤਾ ਹੋਇਆ ਹੈ। ਉਹ ਕਹਿੰਦਾ ਹੈ ਕਿ ਮਨੁੱਖ ਦੇ ਹੱਥਾਂ ਦੁਆਰਾ ਬਣਾਏ ਦੇਵਤੇ ਕੋਈ ਵੀ ਦੇਵਤਾ ਨਹੀਂ ਹਨ।

27ਇੱਥੇ ਸਿਰਫ ਇਹ ਖ਼ਤਰਾ ਨਹੀਂ, ਜੋ ਸਾਡਾ ਕੰਮ ਮੰਦਾ ਪੈ ਜਾਵੇਗਾ ਸਗੋਂ ਇਹ ਵੀ ਦੁੱਖ ਹੈ ਕਿ ਮਹਾਨ ਦੇਵੀ ਅਰਤਿਮਿਸ ਦੇ ਹੈਕਲ ਨੂੰ ਬਦਨਾਮ ਕੀਤਾ ਜਾਵੇਗਾ; ਜਿਸ ਦੀ ਪੂਜਾ ਏਸ਼ੀਆ ਅਤੇ ਦੁਨੀਆਂ ਭਰ ਵਿੱਚ ਕੀਤੀ ਜਾਂਦੀ ਹੈ, ਉਸ ਦੀ ਖਾਸ ਮਹਿਮਾ ਜਾਂਦੀ ਰਹੇਗੀ।”

28ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਹ ਬੜੇ ਗੁੱਸੇ ਵਿੱਚ ਆਏ ਅਤੇ ਉੱਚੀ ਆਵਾਜ਼ ਨਾਲ ਬੋਲਣ ਲੱਗੇ, “ਅਰਤਿਮਿਸ, ਅਫ਼ਸੀਆਂ ਦੀ ਦੇਵੀ ਮਹਾਨ ਹੈ!”

29ਉਸੇ ਵੇਲੇ ਹੀ ਸਾਰੇ ਸ਼ਹਿਰ ਵਿੱਚ ਹਫੜਾ-ਦਫੜੀ ਮੱਚ ਗਈ। ਲੋਕਾਂ ਨੇ ਮਕਦੂਨਿਯਾ ਦੇ ਵਸਨੀਕ ਜੋ ਪੌਲੁਸ ਦੇ ਯਾਤਰਾ ਕਰਨ ਵਾਲੇ ਸਾਥੀ ਗਾਯੁਸ ਅਤੇ ਅਰਿਸਤਰਖੁਸ ਨੂੰ ਕਾਬੂ ਕਰ ਲਿਆ ਅਤੇ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿੱਚ ਲੈ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.