ਰਸੂਲਾਂ 19

ਜਿਵੇਂ ਕਿ ਇਹ ਹੈ, ਅੱਜ ਜੋ ਵਾਪਰਿਆ ਹੈ ਉਸ ਕਾਰਨ ਸਾਡੇ ਉੱਤੇ ਦੰਗੇ ਕਰਨ ਦੇ ਦੋਸ਼ ਲੱਗਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਇਸ ਹੰਗਾਮੇ ਦਾ ਲੇਖਾ ਨਹੀਂ ਦੇ ਸਕਾਂਗੇ, ਕਿਉਂਕਿ ਇਸ ਦਾ ਕੋਈ ਕਾਰਨ ਨਹੀਂ ਹੈ।”

Acts 19:40 (UKJV) For we are in danger to be called in question for this day's uproar, there being no cause whereby we may give an account of this concourse.

38ਜੇ ਤਾਂ ਦੇਮੇਤ੍ਰਿਯੁਸ ਅਤੇ ਉਸ ਦੇ ਸਾਥੀ ਕਾਰੀਗਰਾਂ ਨੂੰ ਕਿਸੇ ਵਿਰੁੱਧ ਸ਼ਿਕਾਇਤ ਹੈ, ਤਾਂ ਅਦਾਲਤ ਖੁੱਲੀਆਂ ਹਨ ਅਤੇ ਸਰਕਾਰੀ ਵਕੀਲ ਵੀ ਹਨ। ਤੁਸੀਂ ਉੱਥੇ ਕਿਸੇ ਨੂੰ ਵੀ ਦੋਸ਼ੀ ਠਹਿਰਾ ਸਕਦੇ ਹੋ।

39ਪਰ ਜੇ ਤੁਸੀਂ ਕਿਸੇ ਹੋਰ ਚੀਜ਼ ਬਾਰੇ ਪੁੱਛਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੋਰ ਅਧਿਕਾਰੀਆਂ ਨੂੰ ਇਸ ਨੂੰ ਹੱਲ ਕਰਨ ਲਈ ਕਹਿਣਾ ਚਾਹੀਦਾ ਹੈ ਜਦੋਂ ਉਹ ਅਧਿਕਾਰੀ ਕਾਨੂੰਨੀ ਤੌਰ ਤੇ ਇਕੱਠੇ ਹੁੰਦੇ ਹਨ।

40ਜਿਵੇਂ ਕਿ ਇਹ ਹੈ, ਅੱਜ ਜੋ ਵਾਪਰਿਆ ਹੈ ਉਸ ਕਾਰਨ ਸਾਡੇ ਉੱਤੇ ਦੰਗੇ ਕਰਨ ਦੇ ਦੋਸ਼ ਲੱਗਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਇਸ ਹੰਗਾਮੇ ਦਾ ਲੇਖਾ ਨਹੀਂ ਦੇ ਸਕਾਂਗੇ, ਕਿਉਂਕਿ ਇਸ ਦਾ ਕੋਈ ਕਾਰਨ ਨਹੀਂ ਹੈ।”

41ਉਸ ਨੇ ਇਹ ਕਹਿਣ ਤੋਂ ਬਾਅਦ ਸਭਾ ਨੂੰ ਸਮਾਪਤ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.