ਰਸੂਲਾਂ 19

ਜੇ ਤਾਂ ਦੇਮੇਤ੍ਰਿਯੁਸ ਅਤੇ ਉਸ ਦੇ ਸਾਥੀ ਕਾਰੀਗਰਾਂ ਨੂੰ ਕਿਸੇ ਵਿਰੁੱਧ ਸ਼ਿਕਾਇਤ ਹੈ, ਤਾਂ ਅਦਾਲਤ ਖੁੱਲੀਆਂ ਹਨ ਅਤੇ ਸਰਕਾਰੀ ਵਕੀਲ ਵੀ ਹਨ। ਤੁਸੀਂ ਉੱਥੇ ਕਿਸੇ ਨੂੰ ਵੀ ਦੋਸ਼ੀ ਠਹਿਰਾ ਸਕਦੇ ਹੋ।

Acts 19:38 (UKJV) Wherefore if Demetrius, and the craftsmen which are with him, have a matter against any man, the law is open, and there are deputies: let them sue one another.

36ਇਸ ਲਈ, ਕਿਉਂਕਿ ਇਹ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਤੁਹਾਨੂੰ ਸ਼ਾਂਤ ਹੋਣਾ ਚਾਹੀਦਾ ਹੈ ਅਤੇ ਕੁਝ ਵੀ ਜਲਦਬਾਜ਼ੀ ਵਿੱਚ ਨਹੀਂ ਕਰਨਾ ਚਾਹੀਦਾ।

37ਤੁਸੀਂ ਇਨ੍ਹਾਂ ਮਨੁੱਖਾਂ ਨੂੰ ਇੱਥੇ ਲਿਆਏ ਹੋ, ਹਾਲਾਂਕਿ ਉਨ੍ਹਾਂ ਨੇ ਨਾ ਤਾਂ ਹੈਕਲ ਲੁੱਟੇ ਹਨ ਅਤੇ ਨਾ ਹੀ ਸਾਡੀ ਦੇਵੀਂ ਦੀ ਬੇਇੱਜ਼ਤੀ ਕੀਤੀ ਹੈ।

38ਜੇ ਤਾਂ ਦੇਮੇਤ੍ਰਿਯੁਸ ਅਤੇ ਉਸ ਦੇ ਸਾਥੀ ਕਾਰੀਗਰਾਂ ਨੂੰ ਕਿਸੇ ਵਿਰੁੱਧ ਸ਼ਿਕਾਇਤ ਹੈ, ਤਾਂ ਅਦਾਲਤ ਖੁੱਲੀਆਂ ਹਨ ਅਤੇ ਸਰਕਾਰੀ ਵਕੀਲ ਵੀ ਹਨ। ਤੁਸੀਂ ਉੱਥੇ ਕਿਸੇ ਨੂੰ ਵੀ ਦੋਸ਼ੀ ਠਹਿਰਾ ਸਕਦੇ ਹੋ।

39ਪਰ ਜੇ ਤੁਸੀਂ ਕਿਸੇ ਹੋਰ ਚੀਜ਼ ਬਾਰੇ ਪੁੱਛਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੋਰ ਅਧਿਕਾਰੀਆਂ ਨੂੰ ਇਸ ਨੂੰ ਹੱਲ ਕਰਨ ਲਈ ਕਹਿਣਾ ਚਾਹੀਦਾ ਹੈ ਜਦੋਂ ਉਹ ਅਧਿਕਾਰੀ ਕਾਨੂੰਨੀ ਤੌਰ ਤੇ ਇਕੱਠੇ ਹੁੰਦੇ ਹਨ।

40ਜਿਵੇਂ ਕਿ ਇਹ ਹੈ, ਅੱਜ ਜੋ ਵਾਪਰਿਆ ਹੈ ਉਸ ਕਾਰਨ ਸਾਡੇ ਉੱਤੇ ਦੰਗੇ ਕਰਨ ਦੇ ਦੋਸ਼ ਲੱਗਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਇਸ ਹੰਗਾਮੇ ਦਾ ਲੇਖਾ ਨਹੀਂ ਦੇ ਸਕਾਂਗੇ, ਕਿਉਂਕਿ ਇਸ ਦਾ ਕੋਈ ਕਾਰਨ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.