4ਪੌਲੁਸ ਨੇ ਕਿਹਾ, “ਯੋਹਨ ਨੇ ਤਾਂ ਤੋਬਾ ਦਾ ਬਪਤਿਸਮਾ ਦਿੱਤਾ। ਉਸ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਉਸ ਉੱਤੇ ਜੋ ਮੇਰੇ ਤੋਂ ਬਾਅਦ ਇੱਕ ਆਉਣ ਵਾਲਾ ਹੈ, ਅਰਥਾਤ, ਯਿਸ਼ੂ ਉੱਤੇ ਵਿਸ਼ਵਾਸ ਕਰੋ।”
5ਇਹ ਸੁਣਦਿਆਂ ਹੀ, ਉਨ੍ਹਾਂ ਨੇ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਬਪਤਿਸਮਾ ਲਿਆ।
6ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ, ਉਨ੍ਹਾਂ ਉੱਤੇ ਪਵਿੱਤਰ ਆਤਮਾ ਉਤਰਿਆ, ਅਤੇ ਉਹ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ।
7ਸਾਰੇ ਤਕਰੀਬਨ ਕੁੱਲ ਮਿਲਾ ਕੇ ਬਾਰ੍ਹਾਂ ਆਦਮੀ ਸਨ।
8ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਉੱਥੇ ਤਿੰਨ ਮਹੀਨਿਆਂ ਤੱਕ ਦਲੇਰੀ ਨਾਲ ਬਚਨ ਸਿਖਾਉਂਦਾ ਰਿਹਾ, ਅਤੇ ਪਰਮੇਸ਼ਵਰ ਦੇ ਰਾਜ ਬਾਰੇ ਦ੍ਰਿੜਤਾ ਨਾਲ ਵਾਦ-ਵਿਵਾਦ ਕਰਦਾ ਰਿਹਾ।