6ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ, ਉਨ੍ਹਾਂ ਉੱਤੇ ਪਵਿੱਤਰ ਆਤਮਾ ਉਤਰਿਆ, ਅਤੇ ਉਹ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ।
7ਸਾਰੇ ਤਕਰੀਬਨ ਕੁੱਲ ਮਿਲਾ ਕੇ ਬਾਰ੍ਹਾਂ ਆਦਮੀ ਸਨ।
8ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਉੱਥੇ ਤਿੰਨ ਮਹੀਨਿਆਂ ਤੱਕ ਦਲੇਰੀ ਨਾਲ ਬਚਨ ਸਿਖਾਉਂਦਾ ਰਿਹਾ, ਅਤੇ ਪਰਮੇਸ਼ਵਰ ਦੇ ਰਾਜ ਬਾਰੇ ਦ੍ਰਿੜਤਾ ਨਾਲ ਵਾਦ-ਵਿਵਾਦ ਕਰਦਾ ਰਿਹਾ।
9ਪਰ ਉਨ੍ਹਾਂ ਵਿੱਚੋਂ ਕੁਝ ਜ਼ਿੱਦੀ ਬਣ ਗਏ; ਤਾਂ ਉਨ੍ਹਾਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਾਰਿਆਂ ਦੇ ਸਾਹਮਣੇ ਪ੍ਰਭੂ ਦੇ ਬੁਰਾ ਕਹਿਣ ਲੱਗੇ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਛੱਡ ਦਿੱਤਾ। ਉਹ ਚੇਲਿਆਂ ਨੂੰ ਆਪਣੇ ਨਾਲ ਲੈ ਕੇ ਅਲੱਗ ਹੋ ਗਿਆ ਅਤੇ ਟਾਇਰਨੁਸ ਨਾਮ ਦੇ ਭਾਸ਼ਣ ਹਾਲ ਵਿੱਚ ਹਰ ਰੋਜ਼ ਬਚਨ ਸੁਣਾਉਂਦਾ ਤੇ ਵਿਚਾਰ-ਵਟਾਂਦਰੇ ਕਰਦੇ ਰਹੇ।
10ਇਹ ਕੰਮ ਦੋ ਸਾਲਾਂ ਤੱਕ ਚਲਦਾ ਰਿਹਾ, ਇਸ ਲਈ ਏਸ਼ੀਆ ਦੇ ਪ੍ਰਾਂਤ ਵਿੱਚ ਰਹਿੰਦੇ ਸਾਰੇ ਯਹੂਦੀ ਅਤੇ ਯੂਨਾਨੀਆਂ ਨੇ ਪ੍ਰਭੂ ਦਾ ਬਚਨ ਸੁਣਿਆ।