ਰਸੂਲਾਂ 2

ਹੈਰਾਨ ਅਤੇ ਅਚਰਜ਼ ਹੋ ਕੇ, ਉਨ੍ਹਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਇਸ ਦਾ ਕੀ ਅਰਥ ਹੈ?”

Acts 2:12 (UKJV) And they were all amazed, and were in doubt, saying one to another, What means this?

10ਫ਼ਰੂਗਿਯਾ ਅਤੇ ਪੈਮਫੀਲੀਆ, ਮਿਸਰ ਅਤੇ ਲਿਬੀਆ ਦੇ ਕੁਝ ਹਿੱਸੇ ਜੋ ਕੁਰੇਨੇ ਦੇ ਨੇੜੇ ਹੈ; ਰੋਮ ਤੋਂ ਯਾਤਰੀ

11ਦੋਵੇਂ ਯਹੂਦੀ ਅਤੇ ਯਹੂਦੀ ਧਰਮ ਵਿੱਚ ਤਬਦੀਲ ਹੋਏ ਲੋਕ ਸਨ; ਕਰੇਤੀ ਅਤੇ ਅਰਬੀ, ਅਸੀਂ ਉਨ੍ਹਾਂ ਨੂੰ ਆਪਣੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਪਰਮੇਸ਼ਵਰ ਦੇ ਚਮਤਕਾਰਾਂ ਬਾਰੇ ਦੱਸਦੇ ਸੁਣਿਆ ਹੈ!”

12ਹੈਰਾਨ ਅਤੇ ਅਚਰਜ਼ ਹੋ ਕੇ, ਉਨ੍ਹਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਇਸ ਦਾ ਕੀ ਅਰਥ ਹੈ?”

13ਹਾਲਾਂਕਿ, ਕੁਝ ਦੂਸਰੇ ਲੋਕਾਂ ਨੇ ਵਿਸ਼ਵਾਸੀਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ, “ਉਨ੍ਹਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ।”

14ਤਦ ਪਤਰਸ ਦੂਸਰੇ ਗਿਆਰਾਂ ਰਸੂਲਾਂ ਦੇ ਨਾਲ ਖੜਾ ਹੋਇਆ, ਉਸ ਨੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਭੀੜ ਨੂੰ ਬੋਲਦਿਆਂ ਕਿਹਾ: “ਹੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਯਹੂਦੀਓ, ਮੈਂ ਤੁਹਾਨੂੰ ਇਹ ਦੱਸਣਾ ਚਾਉਂਦਾ ਹਾਂ; ਜੋ ਮੈਂ ਕਹਿਣ ਜਾ ਰਿਹਾ ਹਾਂ ਤੁਸੀਂ ਬੜੇ ਧਿਆਨ ਨਾਲ ਮੇਰੀ ਸੁਣਨਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.