19ਮੈਂ ਪ੍ਰਭੂ ਦੀ ਸੇਵਾ ਬਹੁਤ ਨਿਮਰਤਾ ਅਤੇ ਹੰਝੂਆਂ ਨਾਲ ਅਤੇ ਆਪਣੇ ਯਹੂਦੀ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦੁਆਰਾ ਸਖ਼ਤ ਅਜ਼ਮਾਇਸ਼ਾਂ ਦੌਰਾਨ ਕੀਤੀ।
20ਤੁਸੀਂ ਜਾਣਦੇ ਹੋ ਕਿ ਮੈਂ ਪ੍ਰਚਾਰ ਕਰਨ ਦੀ ਅਜਿਹੀ ਕਿਸੇ ਵੀ ਚੀਜ਼ ਤੋਂ ਸੰਕੋਚ ਨਹੀਂ ਕੀਤਾ ਜੋ ਤੁਹਾਡੇ ਲਈ ਮਦਦਗਾਰ ਹੋਵੇ ਪਰ ਤੁਹਾਨੂੰ ਜਨਤਕ ਤੌਰ ਤੇ ਅਤੇ ਘਰ-ਘਰ ਜਾ ਕੇ ਸਿਖਾਇਆ।
21ਮੈਂ ਯਹੂਦੀਆਂ ਅਤੇ ਯੂਨਾਨੀਆਂ ਦੋਵਾਂ ਨੂੰ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਤੋਬਾ ਕਰਕੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ ਅਤੇ ਸਾਡੇ ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।
22“ਅਤੇ ਹੁਣ ਪਵਿੱਤਰ ਆਤਮਾ ਦੁਆਰਾ ਮਜ਼ਬੂਰ ਹੋ ਕੇ ਮੈਂ ਯੇਰੂਸ਼ਲੇਮ ਜਾ ਰਿਹਾ ਹਾਂ, ਪਰ ਮੈਨੂੰ ਨਹੀਂ ਪਤਾ ਕਿ ਉੱਥੇ ਮੇਰੇ ਨਾਲ ਕੀ ਵਾਪਰੇਗਾ।
23ਮੈਂ ਸਿਰਫ ਇਹ ਜਾਣਦਾ ਹਾਂ ਕਿ ਹਰ ਸ਼ਹਿਰ ਵਿੱਚ ਪਵਿੱਤਰ ਆਤਮਾ ਮੈਨੂੰ ਚੇਤਾਵਨੀ ਦਿੰਦਾ ਹੈ ਕਿ ਜੇਲ੍ਹ ਅਤੇ ਮੁਸ਼ਕਿਲਾਂ ਮੇਰੇ ਸਾਹਮਣੇ ਆ ਰਹੀਆਂ ਹਨ।