24ਫਿਰ ਵੀ, ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਵੀ ਪਿਆਰੀ ਨਹੀਂ ਸਮਝਦਾ, ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਸੇਵਾ ਨੂੰ ਪੂਰੀ ਕਰਾਂ, ਜਿਹੜੀ ਮੈਂ ਪਰਮੇਸ਼ਵਰ ਦੀ ਕਿਰਪਾ ਦੀ ਖੁਸ਼ਖ਼ਬਰੀ ਉੱਤੇ ਗਵਾਹੀ ਦੇਣ ਲਈ ਪ੍ਰਭੂ ਯਿਸ਼ੂ ਤੋਂ ਪਾਈ ਸੀ।
25“ਹੁਣ ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਸ ਨੂੰ ਮੈਂ ਪਰਮੇਸ਼ਵਰ ਦਾ ਰਾਜ ਦਾ ਪ੍ਰਚਾਰ ਕੀਤਾ ਉਹ ਕਦੇ ਵੀ ਮੈਨੂੰ ਨਹੀਂ ਵੇਖਣਗੇ।”
26ਇਸ ਲਈ, ਮੈਂ ਅੱਜ ਤੁਹਾਨੂੰ ਬਿਆਨ ਕਰਦਾ ਹਾਂ ਕਿ ਮੈਂ ਤੁਹਾਡੇ ਸਭਨਾਂ ਦੇ ਲਹੂ ਤੋਂ ਨਿਰਦੋਸ਼ ਹਾਂ।
27ਕਿਉਂਕਿ ਮੈਂ ਤੁਹਾਨੂੰ ਪਰਮੇਸ਼ਵਰ ਦੀ ਸਾਰੀ ਇੱਛਾ ਦੱਸਣ ਤੋਂ ਝਿਜਕਿਆ ਨਹੀਂ ਹੈ।
28ਆਪਣੇ ਆਪ ਤੇ ਨਜ਼ਰ ਰੱਖੋ ਅਤੇ ਨਾਲੇ ਸਾਰੇ ਝੁੰਡ ਤੇ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ। ਜੋ ਪਰਮੇਸ਼ਵਰ ਦੀ ਕਲੀਸਿਆ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।