ਰਸੂਲਾਂ 20

ਉਹ ਉੱਥੇ ਤਿੰਨ ਮਹੀਨੇ ਰਿਹਾ। ਤਦ ਉਸ ਨੇ ਜਹਾਜ਼ ਰਾਹੀਂ ਸੀਰੀਆ ਪਰਤਣ ਦੀ ਯੋਜਨਾ ਬਣਾਈ, ਪਰ ਉਸ ਨੇ ਸੁਣਿਆ ਕਿ ਉਸ ਇਲਾਕੇ ਦੇ ਕੁਝ ਯਹੂਦੀ ਉਸ ਦੀ ਯਾਤਰਾ ਦੌਰਾਨ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਅਤੇ ਉਹ ਫਿਰ ਮਕਦੂਨਿਯਾ ਦੇ ਰਾਹ ਤੁਰ ਪਿਆ।

Acts 20:3 (UKJV) And there abode three months. And when the Jews laid wait for him, as he was about to sail into Syria, he purposed to return through Macedonia.

1ਜਦੋਂ ਦੰਗੇ ਖ਼ਤਮ ਹੋ ਗਏ, ਤਾਂ ਪੌਲੁਸ ਨੇ ਉਨ੍ਹਾਂ ਦੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਮਕਦੂਨਿਯਾ ਵੱਲ ਨੂੰ ਚਲਾ ਗਿਆ।

2ਉਹ ਉਸ ਖੇਤਰ ਵਿੱਚ ਦੀ ਯਾਤਰਾ ਕਰਦਾ ਰਿਹਾ, ਲੋਕਾਂ ਨੂੰ ਉਤਸ਼ਾਹ ਦੇ ਬਹੁਤ ਸਾਰੇ ਸ਼ਬਦ ਬੋਲਦਾ ਰਿਹਾ, ਅਤੇ ਅੰਤ ਵਿੱਚ ਉਹ ਯੂਨਾਨ ਪ੍ਰਾਂਤ ਪਹੁੰਚਿਆ,

3ਉਹ ਉੱਥੇ ਤਿੰਨ ਮਹੀਨੇ ਰਿਹਾ। ਤਦ ਉਸ ਨੇ ਜਹਾਜ਼ ਰਾਹੀਂ ਸੀਰੀਆ ਪਰਤਣ ਦੀ ਯੋਜਨਾ ਬਣਾਈ, ਪਰ ਉਸ ਨੇ ਸੁਣਿਆ ਕਿ ਉਸ ਇਲਾਕੇ ਦੇ ਕੁਝ ਯਹੂਦੀ ਉਸ ਦੀ ਯਾਤਰਾ ਦੌਰਾਨ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਅਤੇ ਉਹ ਫਿਰ ਮਕਦੂਨਿਯਾ ਦੇ ਰਾਹ ਤੁਰ ਪਿਆ।

4ਉਸ ਦੇ ਨਾਲ ਬੇਰੀਅਨ ਤੋਂ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕੀਆਂ ਸ਼ਹਿਰ ਤੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਤੋਂ ਗਾਯੁਸ, ਤਿਮੋਥਿਉਸ, ਅਤੇ ਏਸ਼ੀਆ ਦੇ ਪ੍ਰਾਂਤ ਤੋਂ ਤੁਖਿਕੁਸ ਅਤੇ ਟ੍ਰੋਫਿਮਸ ਵੀ ਉਸ ਦੇ ਨਾਲ ਗਏ ਸਨ।

5ਇਹ ਆਦਮੀ ਪਹਿਲਾਂ ਗਏ ਅਤੇ ਤ੍ਰੋਆਸ ਵਿਖੇ ਸਾਡਾ ਇੰਤਜ਼ਾਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.