ਰਸੂਲਾਂ 20

ਜਦੋਂ ਦੰਗੇ ਖ਼ਤਮ ਹੋ ਗਏ, ਤਾਂ ਪੌਲੁਸ ਨੇ ਉਨ੍ਹਾਂ ਦੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਮਕਦੂਨਿਯਾ ਵੱਲ ਨੂੰ ਚਲਾ ਗਿਆ।

Acts 20:1 (UKJV) And after the uproar was ceased, Paul called unto him the disciples, and embraced them, and departed in order to go into Macedonia.

1ਜਦੋਂ ਦੰਗੇ ਖ਼ਤਮ ਹੋ ਗਏ, ਤਾਂ ਪੌਲੁਸ ਨੇ ਉਨ੍ਹਾਂ ਦੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਮਕਦੂਨਿਯਾ ਵੱਲ ਨੂੰ ਚਲਾ ਗਿਆ।

2ਉਹ ਉਸ ਖੇਤਰ ਵਿੱਚ ਦੀ ਯਾਤਰਾ ਕਰਦਾ ਰਿਹਾ, ਲੋਕਾਂ ਨੂੰ ਉਤਸ਼ਾਹ ਦੇ ਬਹੁਤ ਸਾਰੇ ਸ਼ਬਦ ਬੋਲਦਾ ਰਿਹਾ, ਅਤੇ ਅੰਤ ਵਿੱਚ ਉਹ ਯੂਨਾਨ ਪ੍ਰਾਂਤ ਪਹੁੰਚਿਆ,

3ਉਹ ਉੱਥੇ ਤਿੰਨ ਮਹੀਨੇ ਰਿਹਾ। ਤਦ ਉਸ ਨੇ ਜਹਾਜ਼ ਰਾਹੀਂ ਸੀਰੀਆ ਪਰਤਣ ਦੀ ਯੋਜਨਾ ਬਣਾਈ, ਪਰ ਉਸ ਨੇ ਸੁਣਿਆ ਕਿ ਉਸ ਇਲਾਕੇ ਦੇ ਕੁਝ ਯਹੂਦੀ ਉਸ ਦੀ ਯਾਤਰਾ ਦੌਰਾਨ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਅਤੇ ਉਹ ਫਿਰ ਮਕਦੂਨਿਯਾ ਦੇ ਰਾਹ ਤੁਰ ਪਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.