15ਇਸ ਤੋਂ ਬਾਅਦ, ਅਸੀਂ ਯੇਰੂਸ਼ਲੇਮ ਵੱਲ ਨੂੰ ਤੁਰ ਪਏ।
16ਕੈਸਰਿਆ ਤੋਂ ਕੁਝ ਚੇਲੇ ਸਾਡੇ ਨਾਲ ਆਏ ਅਤੇ ਸਾਨੂੰ ਮਨਾਸੋਨ ਦੇ ਘਰ ਲੈ ਆਏ, ਜਿੱਥੇ ਅਸੀਂ ਠਹਿਰਨਾ ਸੀ। ਉਹ ਸਾਈਪ੍ਰਸ ਦਾ ਇੱਕ ਵਸਨੀਕ ਆਦਮੀ ਸੀ ਅਤੇ ਪਹਿਲੇ ਚੇਲਿਆਂ ਵਿੱਚੋਂ ਇੱਕ ਚੇਲਾ ਸੀ।
17ਜਦੋਂ ਅਸੀਂ ਯੇਰੂਸ਼ਲੇਮ ਪਹੁੰਚੇ, ਤਾਂ ਵਿਸ਼ਵਾਸੀਆਂ ਨੇ ਸਾਡਾ ਨਿੱਘਾ ਸੁਆਗਤ ਕੀਤਾ।
18ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੋਬ ਦੇ ਘਰ ਗਿਆ ਸਾਰੇ ਬਜ਼ੁਰਗ ਮੌਜੂਦ ਸਨ।
19ਪੌਲੁਸ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸਥਾਰ ਨਾਲ ਦੱਸਿਆ ਕਿ ਪਰਮੇਸ਼ਵਰ ਨੇ ਗ਼ੈਰ-ਯਹੂਦੀਆਂ ਦੇ ਵਿੱਚ ਕੀ ਕੰਮ ਕੀਤੇ ਸਨ।