13ਤਦ ਪੌਲੁਸ ਨੇ ਉੱਤਰ ਦਿੱਤਾ, “ਤੁਸੀਂ ਕਿਉਂ ਰੋ ਰਹੇ ਹੋ ਅਤੇ ਮੇਰਾ ਦਿਲ ਕਿਉਂ ਤੋੜ ਰਹੇ ਹੋ? ਕਿਉਂ ਜੋ ਮੈਂ ਪ੍ਰਭੂ ਯਿਸ਼ੂ ਦੇ ਨਾਮ ਦੇ ਲਈ ਯੇਰੂਸ਼ਲੇਮ ਵਿੱਚ ਕੇਵਲ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ।”
14ਜਦੋਂ ਉਹ ਨਾ ਮੰਨਿਆ ਤੇ ਅਸੀਂ ਇਹ ਕਹਿ ਕੇ ਚੁੱਪ ਹੋ ਗਏ ਅਤੇ ਕਿਹਾ, “ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।”
15ਇਸ ਤੋਂ ਬਾਅਦ, ਅਸੀਂ ਯੇਰੂਸ਼ਲੇਮ ਵੱਲ ਨੂੰ ਤੁਰ ਪਏ।
16ਕੈਸਰਿਆ ਤੋਂ ਕੁਝ ਚੇਲੇ ਸਾਡੇ ਨਾਲ ਆਏ ਅਤੇ ਸਾਨੂੰ ਮਨਾਸੋਨ ਦੇ ਘਰ ਲੈ ਆਏ, ਜਿੱਥੇ ਅਸੀਂ ਠਹਿਰਨਾ ਸੀ। ਉਹ ਸਾਈਪ੍ਰਸ ਦਾ ਇੱਕ ਵਸਨੀਕ ਆਦਮੀ ਸੀ ਅਤੇ ਪਹਿਲੇ ਚੇਲਿਆਂ ਵਿੱਚੋਂ ਇੱਕ ਚੇਲਾ ਸੀ।
17ਜਦੋਂ ਅਸੀਂ ਯੇਰੂਸ਼ਲੇਮ ਪਹੁੰਚੇ, ਤਾਂ ਵਿਸ਼ਵਾਸੀਆਂ ਨੇ ਸਾਡਾ ਨਿੱਘਾ ਸੁਆਗਤ ਕੀਤਾ।