ਰਸੂਲਾਂ 21

ਜਦੋਂ ਉਹ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਰੋਮੀ ਫ਼ੌਜਾਂ ਦੇ ਸੈਨਾਪਤੀ ਨੂੰ ਖ਼ਬਰ ਮਿਲੀ ਕਿ ਯੇਰੂਸ਼ਲੇਮ ਦੇ ਪੂਰੇ ਸ਼ਹਿਰ ਵਿੱਚ ਰੌਲਾ-ਰੱਪਾ ਪੈ ਗਿਆ।

Acts 21:31 (UKJV) And as they went about to kill him, tidings came unto the chief captain of the band, that all Jerusalem was in an uproar.

29ਉਨ੍ਹਾਂ ਨੇ ਪਹਿਲਾਂ ਟ੍ਰੋਫਿਮਸ ਨੂੰ ਅਫ਼ਸੀਆਂ ਸ਼ਹਿਰ ਵਿੱਚ ਪੌਲੁਸ ਨਾਲ ਵੇਖਿਆ ਸੀ ਅਤੇ ਮੰਨਿਆ ਸੀ ਕਿ ਪੌਲੁਸ ਉਸ ਨੂੰ ਹੈਕਲ ਵਿੱਚ ਲਿਆਇਆ ਹੈ।

30ਸਾਰੇ ਯੇਰੂਸ਼ਲੇਮ ਸ਼ਹਿਰ ਵਿੱਚ ਰੌਲਾ ਪੈ ਗਿਆ, ਅਤੇ ਲੋਕ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਪੌਲੁਸ ਨੂੰ ਫੜ੍ਹ ਲਿਆ ਅਤੇ ਉਸ ਨੂੰ ਹੈਕਲ ਤੋਂ ਬਾਹਰ ਖਿੱਚ ਲਿਆਏ ਅਤੇ ਉਸੇ ਵੇਲੇ ਦਰਵਾਜ਼ੇ ਬੰਦ ਕਰ ਦਿੱਤੇ ਗਏ।

31ਜਦੋਂ ਉਹ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਰੋਮੀ ਫ਼ੌਜਾਂ ਦੇ ਸੈਨਾਪਤੀ ਨੂੰ ਖ਼ਬਰ ਮਿਲੀ ਕਿ ਯੇਰੂਸ਼ਲੇਮ ਦੇ ਪੂਰੇ ਸ਼ਹਿਰ ਵਿੱਚ ਰੌਲਾ-ਰੱਪਾ ਪੈ ਗਿਆ।

32ਉਹ ਤੁਰੰਤ ਹੀ ਕੁਝ ਸੂਬੇਦਾਰਾਂ ਅਤੇ ਸਿਪਾਹੀਆਂ ਨੂੰ ਨਾਲ ਲੈ ਕੇ ਭੀੜ ਵੱਲ ਭੱਜੇ। ਜਦੋਂ ਦੰਗਾਕਾਰੀਆਂ ਨੇ ਸੈਨਾਪਤੀ ਅਤੇ ਉਸ ਦੇ ਸਿਪਾਹੀਆਂ ਨੂੰ ਵੇਖਿਆ ਤਾਂ ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ।

33ਤਦ ਸੈਨਾਪਤੀ ਨੇੜੇ ਆਇਆ ਅਤੇ ਪੌਲੁਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹਣ ਦਾ ਆਦੇਸ਼ ਦਿੱਤਾ। ਫਿਰ ਉਸ ਨੇ ਪੁੱਛਿਆ ਕਿ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.