ਰਸੂਲਾਂ 21

ਭੀੜ ਵਿੱਚੋਂ ਲੋਕ ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ ਗੱਲ ਦਾ। ਰੌਲੇ ਦੇ ਕਾਰਨ ਸੈਨਾਪਤੀ ਸੱਚਾਈ ਦੀ ਪਹਿਚਾਣ ਨਾ ਕਰ ਸਕਿਆ, ਇਸ ਲਈ ਉਸ ਨੇ ਮੁਕੱਰਰ ਕੀਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ।

Acts 21:34 (UKJV) And some cried one thing, some another, among the multitude: and when he could not know the certainty for the tumult, he commanded him to be carried into the castle.

32ਉਹ ਤੁਰੰਤ ਹੀ ਕੁਝ ਸੂਬੇਦਾਰਾਂ ਅਤੇ ਸਿਪਾਹੀਆਂ ਨੂੰ ਨਾਲ ਲੈ ਕੇ ਭੀੜ ਵੱਲ ਭੱਜੇ। ਜਦੋਂ ਦੰਗਾਕਾਰੀਆਂ ਨੇ ਸੈਨਾਪਤੀ ਅਤੇ ਉਸ ਦੇ ਸਿਪਾਹੀਆਂ ਨੂੰ ਵੇਖਿਆ ਤਾਂ ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ।

33ਤਦ ਸੈਨਾਪਤੀ ਨੇੜੇ ਆਇਆ ਅਤੇ ਪੌਲੁਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹਣ ਦਾ ਆਦੇਸ਼ ਦਿੱਤਾ। ਫਿਰ ਉਸ ਨੇ ਪੁੱਛਿਆ ਕਿ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ।

34ਭੀੜ ਵਿੱਚੋਂ ਲੋਕ ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ ਗੱਲ ਦਾ। ਰੌਲੇ ਦੇ ਕਾਰਨ ਸੈਨਾਪਤੀ ਸੱਚਾਈ ਦੀ ਪਹਿਚਾਣ ਨਾ ਕਰ ਸਕਿਆ, ਇਸ ਲਈ ਉਸ ਨੇ ਮੁਕੱਰਰ ਕੀਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ।

35ਜਦੋਂ ਪੌਲੁਸ ਪੌੜੀਆਂ ਚੜ੍ਹਿਆ, ਭੀੜ ਦੀ ਹਿੰਸਾ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਸਿਪਾਹੀਆਂ ਦੁਆਰਾ ਚੁੱਕਣਾ ਪਿਆ।

36ਭੀੜ ਜਿਹੜੀ ਉਸ ਦੇ ਮਗਰ ਲੱਗੀ ਸੀ ਉਨ੍ਹਾਂ ਉੱਚੀ ਪੁਕਾਰ ਕੇ ਕਹਿ, “ਉਸ ਨੂੰ ਮਾਰ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.