33ਤਦ ਸੈਨਾਪਤੀ ਨੇੜੇ ਆਇਆ ਅਤੇ ਪੌਲੁਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹਣ ਦਾ ਆਦੇਸ਼ ਦਿੱਤਾ। ਫਿਰ ਉਸ ਨੇ ਪੁੱਛਿਆ ਕਿ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ।
34ਭੀੜ ਵਿੱਚੋਂ ਲੋਕ ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ ਗੱਲ ਦਾ। ਰੌਲੇ ਦੇ ਕਾਰਨ ਸੈਨਾਪਤੀ ਸੱਚਾਈ ਦੀ ਪਹਿਚਾਣ ਨਾ ਕਰ ਸਕਿਆ, ਇਸ ਲਈ ਉਸ ਨੇ ਮੁਕੱਰਰ ਕੀਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ।
35ਜਦੋਂ ਪੌਲੁਸ ਪੌੜੀਆਂ ਚੜ੍ਹਿਆ, ਭੀੜ ਦੀ ਹਿੰਸਾ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਸਿਪਾਹੀਆਂ ਦੁਆਰਾ ਚੁੱਕਣਾ ਪਿਆ।
36ਭੀੜ ਜਿਹੜੀ ਉਸ ਦੇ ਮਗਰ ਲੱਗੀ ਸੀ ਉਨ੍ਹਾਂ ਉੱਚੀ ਪੁਕਾਰ ਕੇ ਕਹਿ, “ਉਸ ਨੂੰ ਮਾਰ ਦਿਓ।”
37ਜਿਵੇਂ ਹੀ ਸਿਪਾਹੀ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾ ਰਹੇ ਸਨ, ਉਸ ਨੇ ਸੈਨਾਪਤੀ ਨੂੰ ਪੁੱਛਿਆ, “ਕੀ ਮੈਂ ਤੁਹਾਨੂੰ ਕੁਝ ਦੱਸ ਸਕਦਾ ਹਾਂ?” ਉਹ ਬੋਲਿਆ, “ਕੀ ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ?”