ਰਸੂਲਾਂ 21

ਜਿਵੇਂ ਹੀ ਸਿਪਾਹੀ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾ ਰਹੇ ਸਨ, ਉਸ ਨੇ ਸੈਨਾਪਤੀ ਨੂੰ ਪੁੱਛਿਆ, “ਕੀ ਮੈਂ ਤੁਹਾਨੂੰ ਕੁਝ ਦੱਸ ਸਕਦਾ ਹਾਂ?” ਉਹ ਬੋਲਿਆ, “ਕੀ ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ?”

Acts 21:37 (UKJV) And as Paul was to be led into the castle, he said unto the chief captain, May I speak unto you? Who said, Can you speak Greek?

35ਜਦੋਂ ਪੌਲੁਸ ਪੌੜੀਆਂ ਚੜ੍ਹਿਆ, ਭੀੜ ਦੀ ਹਿੰਸਾ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਸਿਪਾਹੀਆਂ ਦੁਆਰਾ ਚੁੱਕਣਾ ਪਿਆ।

36ਭੀੜ ਜਿਹੜੀ ਉਸ ਦੇ ਮਗਰ ਲੱਗੀ ਸੀ ਉਨ੍ਹਾਂ ਉੱਚੀ ਪੁਕਾਰ ਕੇ ਕਹਿ, “ਉਸ ਨੂੰ ਮਾਰ ਦਿਓ।”

37ਜਿਵੇਂ ਹੀ ਸਿਪਾਹੀ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾ ਰਹੇ ਸਨ, ਉਸ ਨੇ ਸੈਨਾਪਤੀ ਨੂੰ ਪੁੱਛਿਆ, “ਕੀ ਮੈਂ ਤੁਹਾਨੂੰ ਕੁਝ ਦੱਸ ਸਕਦਾ ਹਾਂ?” ਉਹ ਬੋਲਿਆ, “ਕੀ ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ?”

38“ਕੀ ਤੁਸੀਂ ਉਹ ਮਿਸਰੀ ਹੋ ਜਿਸ ਨੇ ਕੁਝ ਸਮੇਂ ਪਹਿਲਾਂ ਬਗਾਵਤ ਸ਼ੁਰੂ ਕੀਤੀ ਸੀ ਅਤੇ ਚਾਰ ਹਜ਼ਾਰ ਡਾਕੂਆਂ ਨੂੰ ਉਜਾੜ ਵਿੱਚ ਲੈ ਕੇ ਗਿਆ ਸੀ?”

39ਪੌਲੁਸ ਨੇ ਜਵਾਬ ਦਿੱਤਾ, “ਮੈਂ ਇੱਕ ਯਹੂਦੀ ਹਾਂ, ਅਤੇ ਕਿਲਕਿਆ ਪ੍ਰਾਂਤ ਦੇ ਤਰਸੁਸ ਸ਼ਹਿਰ ਦਾ ਰਹਿਣ ਵਾਲਾ ਹਾਂ, ਨਾ ਕਿ ਕਿਸੇ ਆਮ ਸ਼ਹਿਰ ਦਾ ਨਾਗਰਿਕ ਹਾਂ। ਕਿਰਪਾ ਕਰਕੇ ਮੈਨੂੰ ਲੋਕਾਂ ਨਾਲ ਗੱਲ ਕਰਨ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.