ਰਸੂਲਾਂ 21

ਜਦੋਂ ਸਾਡੇ ਜਾਣ ਦਾ ਸਮਾਂ ਸੀ ਤਾਂ ਅਸੀਂ ਤੁਰ ਪਏ ਅਤੇ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਸਮੇਤ ਸਾਡੇ ਨਾਲ ਸ਼ਹਿਰ ਤੋਂ ਬਾਹਰ ਆਏ, ਅਤੇ ਉੱਥੇ ਸਮੁੰਦਰ ਦੇ ਕੰਢੇ ਉੱਤੇ ਅਸੀਂ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ।

Acts 21:5 (UKJV) And when we had accomplished those days, we departed and went our way; and they all brought us on our way, with wives and children, till we were out of the city: and we kneeled down on the shore, and prayed.

3ਸਾਈਪ੍ਰਸ ਨੂੰ ਵੇਖਣ ਅਤੇ ਇਸ ਦੇ ਦੱਖਣ ਵੱਲ ਜਾਣ ਤੋਂ ਬਾਅਦ, ਅਸੀਂ ਸੀਰੀਆ ਵੱਲ ਨੂੰ ਤੁਰ ਪਏ ਅਤੇ ਸੋਰ ਸ਼ਹਿਰ ਤੇ ਉਤਰੇ, ਜਿੱਥੇ ਸਾਡੇ ਸਮੁੰਦਰੀ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ।

4ਅਸੀਂ ਚੇਲਿਆਂ ਨੂੰ ਉੱਥੇ ਲੱਭਿਆ ਅਤੇ ਉਨ੍ਹਾਂ ਨਾਲ ਸੱਤ ਦਿਨ ਰਹੇ। ਪਵਿੱਤਰ ਆਤਮਾ ਦੁਆਰਾ ਉਨ੍ਹਾਂ ਨੇ ਪੌਲੁਸ ਨੂੰ ਯੇਰੂਸ਼ਲੇਮ ਨੂੰ ਨਾ ਜਾਣ ਦੀ ਬੇਨਤੀ ਕੀਤੀ।

5ਜਦੋਂ ਸਾਡੇ ਜਾਣ ਦਾ ਸਮਾਂ ਸੀ ਤਾਂ ਅਸੀਂ ਤੁਰ ਪਏ ਅਤੇ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਸਮੇਤ ਸਾਡੇ ਨਾਲ ਸ਼ਹਿਰ ਤੋਂ ਬਾਹਰ ਆਏ, ਅਤੇ ਉੱਥੇ ਸਮੁੰਦਰ ਦੇ ਕੰਢੇ ਉੱਤੇ ਅਸੀਂ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ।

6ਇੱਕ-ਦੂਜੇ ਨੂੰ ਅਲਵਿਦਾ ਕਹਿਣ ਤੋਂ ਬਾਅਦ, ਅਸੀਂ ਜਹਾਜ਼ ਉੱਤੇ ਚੜ੍ਹੇ, ਅਤੇ ਉਹ ਸਾਰੇ ਆਪਣੇ-ਆਪਣੇ ਘਰ ਵਾਪਸ ਚਲੇ ਗਏ।

7ਅਸੀਂ ਸੋਰ ਤੋਂ ਆਪਣੀ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਸ਼ਹਿਰ ਪਹੁੰਚੇ ਜਿੱਥੇ ਅਸੀਂ ਵਿਸ਼ਵਾਸੀਆ ਦੀ ਸੁੱਖ-ਸਾਂਦ ਪੁੱਛੀ ਅਤੇ ਇੱਕ ਦਿਨ ਉਨ੍ਹਾਂ ਦੇ ਨਾਲ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.