8“ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ ਉਸ ਨੇ ਜਵਾਬ ਦਿੱਤਾ। “ ‘ਮੈਂ ਯਿਸ਼ੂ ਨਾਸਰੀ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ।’
9ਮੇਰੇ ਸਾਥੀਆਂ ਨੇ ਚਾਨਣ ਤਾਂ ਵੇਖਿਆ, ਪਰ ਉਹ ਉਸ ਦੀ ਆਵਾਜ਼ ਨੂੰ ਨਹੀਂ ਸਮਝ ਸਕੇ ਜੋ ਮੇਰੇ ਨਾਲ ਗੱਲ ਕਰ ਰਹੀ ਸੀ।
10“ਮੈਂ ਪੁੱਛਿਆ, ‘ਫਿਰ ਮੈਂ ਕੀ ਕਰਾਂ, ਪ੍ਰਭੂ?’ “ਪ੍ਰਭੂ ਨੇ ਕਿਹਾ, ‘ਹੁਣ ਉੱਠ ਅਤੇ ਦੰਮਿਸ਼ਕ ਸ਼ਹਿਰ ਵੱਲ ਜਾ। ਉੱਥੇ ਤੈਨੂੰ ਉਹ ਸਭ ਦੱਸਿਆ ਜਾਵੇਗਾ ਜੋ ਤੇਰੇ ਕਰਨ ਲਈ ਠਹਿਰਾਇਆ ਹੋਇਆ ਹੈ।’
11ਮੇਰੇ ਸਾਥੀ ਮੇਰਾ ਹੱਥ ਫੜ੍ਹ ਕੇ ਮੈਨੂੰ ਦੰਮਿਸ਼ਕ ਸ਼ਹਿਰ ਲੈ ਗਏ, ਕਿਉਂਕਿ ਚਾਨਣ ਦੀ ਚਮਕ ਨੇ ਮੈਨੂੰ ਅੰਨ੍ਹਾ ਕਰ ਦਿੱਤਾ ਸੀ।
12“ਉਸ ਸ਼ਹਿਰ ਵਿੱਚ ਹਨਾਨਿਯਾਹ ਨਾਮ ਦਾ ਇੱਕ ਆਦਮੀ ਮੈਨੂੰ ਮਿਲਣ ਆਇਆ। ਉਹ ਬਿਵਸਥਾ ਦਾ ਸ਼ਰਧਾਲੂ ਸੀ ਅਤੇ ਉੱਥੇ ਰਹਿੰਦੇ ਸਾਰੇ ਯਹੂਦੀ ਉਸ ਦਾ ਬਹੁਤ ਸਤਿਕਾਰ ਕਰਦੇ ਸਨ।