13ਉਹ ਮੇਰੇ ਕੋਲ ਖੜ੍ਹਾ ਹੋਇਆ ਅਤੇ ਉਹ ਨੇ ਕਿਹਾ, ‘ਹੇ ਭਰਾ ਸੌਲੁਸ, ਆਪਣੀ ਨਿਗਾਹ ਪ੍ਰਾਪਤ ਕਰ!’ ਅਤੇ ਉਸੇ ਵੇਲੇ ਮੈਂ ਉਸ ਨੂੰ ਵੇਖਣ ਦੇ ਯੋਗ ਹੋ ਗਿਆ।
14“ਫਿਰ ਉਸ ਨੇ ਕਿਹਾ: ‘ਸਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੈਨੂੰ ਉਸ ਦੀ ਇੱਛਾ ਜਾਣਨ, ਅਤੇ ਧਰਮੀ ਨੂੰ ਵੇਖਣ ਅਤੇ ਉਸ ਦੇ ਮੂੰਹੋਂ ਸ਼ਬਦ ਸੁਣਨ ਲਈ ਚੁਣਿਆ ਹੈ।
15ਤੂੰ ਸਾਰੇ ਲੋਕਾਂ ਵਿੱਚ ਪਰਮੇਸ਼ਵਰ ਦਾ ਗਵਾਹ ਹੋਵੇਗਾ ਜੋ ਤੂੰ ਵੇਖਿਆ ਅਤੇ ਸੁਣਿਆ ਹੈ।
16ਅਤੇ ਹੁਣ ਤੂੰ ਕਿਸ ਲਈ ਉਡੀਕ ਕਰ ਰਿਹਾ? ਉੱਠ, ਬਪਤਿਸਮਾ ਲੈ ਅਤੇ ਉਸ ਦੇ ਨਾਮ ਨੂੰ ਪੁਕਾਰਦੇ ਹੋਏ, ਆਪਣੇ ਪਾਪਾਂ ਨੂੰ ਧੋ ਸੁੱਟ।’
17“ਉਸ ਤੋਂ ਬਾਅਦ, ਜਦੋਂ ਮੈਂ ਯੇਰੂਸ਼ਲੇਮ ਵਾਪਸ ਆਇਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਬੇਸੁਰਤ ਹੋ ਕੇ ਡਿੱਗ ਗਿਆ।