15ਤੂੰ ਸਾਰੇ ਲੋਕਾਂ ਵਿੱਚ ਪਰਮੇਸ਼ਵਰ ਦਾ ਗਵਾਹ ਹੋਵੇਗਾ ਜੋ ਤੂੰ ਵੇਖਿਆ ਅਤੇ ਸੁਣਿਆ ਹੈ।
16ਅਤੇ ਹੁਣ ਤੂੰ ਕਿਸ ਲਈ ਉਡੀਕ ਕਰ ਰਿਹਾ? ਉੱਠ, ਬਪਤਿਸਮਾ ਲੈ ਅਤੇ ਉਸ ਦੇ ਨਾਮ ਨੂੰ ਪੁਕਾਰਦੇ ਹੋਏ, ਆਪਣੇ ਪਾਪਾਂ ਨੂੰ ਧੋ ਸੁੱਟ।’
17“ਉਸ ਤੋਂ ਬਾਅਦ, ਜਦੋਂ ਮੈਂ ਯੇਰੂਸ਼ਲੇਮ ਵਾਪਸ ਆਇਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਬੇਸੁਰਤ ਹੋ ਕੇ ਡਿੱਗ ਗਿਆ।
18ਅਤੇ ਵੇਖਿਆ ਜੋ ਪ੍ਰਭੂ ਮੇਰੇ ਨਾਲ ਬੋਲ ਰਿਹਾ ਸੀ। ਉਸ ਨੇ ਕਿਹਾ, ‘ਜਲਦੀ ਯੇਰੂਸ਼ਲੇਮ ਨੂੰ ਛੱਡ ਕਿਉਂਕਿ ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’
19“ਮੈਂ ਜਵਾਬ ਦਿੱਤਾ, ‘ਪ੍ਰਭੂ, ਇਹ ਲੋਕ ਜਾਣਦੇ ਹਨ ਕਿ ਮੈਂ ਇੱਕ ਪ੍ਰਾਰਥਨਾ ਸਥਾਨ ਤੋਂ ਦੂਸਰੇ ਵਿੱਚ ਜਾਦਾਂ ਸੀ। ਤਾਂ ਜੋ ਤੇਰੇ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਮੈਂ ਕੈਦ ਵਿੱਚ ਪਾਉਂਦਾ ਅਤੇ ਉਨ੍ਹਾਂ ਨੂੰ ਕੁੱਟਦਾ ਸੀ।