ਰਸੂਲਾਂ 22

ਅਤੇ ਵੇਖਿਆ ਜੋ ਪ੍ਰਭੂ ਮੇਰੇ ਨਾਲ ਬੋਲ ਰਿਹਾ ਸੀ। ਉਸ ਨੇ ਕਿਹਾ, ‘ਜਲਦੀ ਯੇਰੂਸ਼ਲੇਮ ਨੂੰ ਛੱਡ ਕਿਉਂਕਿ ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’

Acts 22:18 (UKJV) And saw him saying unto me, Make haste, and get you quickly out of Jerusalem: for they will not receive your testimony concerning me.

16ਅਤੇ ਹੁਣ ਤੂੰ ਕਿਸ ਲਈ ਉਡੀਕ ਕਰ ਰਿਹਾ? ਉੱਠ, ਬਪਤਿਸਮਾ ਲੈ ਅਤੇ ਉਸ ਦੇ ਨਾਮ ਨੂੰ ਪੁਕਾਰਦੇ ਹੋਏ, ਆਪਣੇ ਪਾਪਾਂ ਨੂੰ ਧੋ ਸੁੱਟ।’

17“ਉਸ ਤੋਂ ਬਾਅਦ, ਜਦੋਂ ਮੈਂ ਯੇਰੂਸ਼ਲੇਮ ਵਾਪਸ ਆਇਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਬੇਸੁਰਤ ਹੋ ਕੇ ਡਿੱਗ ਗਿਆ।

18ਅਤੇ ਵੇਖਿਆ ਜੋ ਪ੍ਰਭੂ ਮੇਰੇ ਨਾਲ ਬੋਲ ਰਿਹਾ ਸੀ। ਉਸ ਨੇ ਕਿਹਾ, ‘ਜਲਦੀ ਯੇਰੂਸ਼ਲੇਮ ਨੂੰ ਛੱਡ ਕਿਉਂਕਿ ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’

19“ਮੈਂ ਜਵਾਬ ਦਿੱਤਾ, ‘ਪ੍ਰਭੂ, ਇਹ ਲੋਕ ਜਾਣਦੇ ਹਨ ਕਿ ਮੈਂ ਇੱਕ ਪ੍ਰਾਰਥਨਾ ਸਥਾਨ ਤੋਂ ਦੂਸਰੇ ਵਿੱਚ ਜਾਦਾਂ ਸੀ। ਤਾਂ ਜੋ ਤੇਰੇ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਮੈਂ ਕੈਦ ਵਿੱਚ ਪਾਉਂਦਾ ਅਤੇ ਉਨ੍ਹਾਂ ਨੂੰ ਕੁੱਟਦਾ ਸੀ।

20ਅਤੇ ਜਦੋਂ ਤੇਰੇ ਸ਼ਹੀਦ ਸਟੀਫਨ ਦਾ ਲਹੂ ਵਹਾਇਆ ਗਿਆ ਸੀ, ਮੈਂ ਉਦੋਂ ਉੱਥੇ ਖੜ੍ਹਾ ਹੋ ਕੇ ਆਪਣੀ ਪ੍ਰਵਾਨਗੀ ਦੇ ਰਿਹਾ ਸੀ ਅਤੇ ਉਨ੍ਹਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸ ਨੂੰ ਮਾਰ ਰਹੇ ਸਨ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.