31ਇਸ ਲਈ ਸਿਪਾਹੀ, ਉਨ੍ਹਾਂ ਦੇ ਆਦੇਸ਼ਾਂ ਨੂੰ ਮੰਨਦੇ ਹੋਏ, ਰਾਤ ਨੂੰ ਪੌਲੁਸ ਨੂੰ ਨਾਲ ਲੈ ਗਏ ਅਤੇ ਉਸ ਨੂੰ ਅੰਤਿਪਤ੍ਰਿਸ ਕਸਬੇ ਵਿੱਚ ਪਹੁੰਚਾਇਆ।
32ਅਗਲੇ ਦਿਨ ਉਨ੍ਹਾਂ ਨੇ ਘੋੜਸਵਾਰ ਨੂੰ ਉਸ ਨਾਲ ਜਾਣ ਦਿੱਤਾ, ਜਦਕਿ ਉਹ ਸੈਨਿਕਾਂ ਦੀ ਛਾਉਣੀ ਵਿੱਚ ਵਾਪਸ ਚਲੇ ਗਏ
33ਜਦੋਂ ਘੋੜਸਵਾਰ ਕੈਸਰਿਆ ਵਿੱਚ ਪਹੁੰਚੇ, ਉਨ੍ਹਾਂ ਨੇ ਰਾਜਪਾਲ ਨੂੰ ਪੱਤਰ ਸੌਂਪ ਦਿੱਤਾ ਅਤੇ ਪੌਲੁਸ ਨੂੰ ਉਸ ਦੇ ਹਵਾਲੇ ਕਰ ਦਿੱਤਾ।
34ਰਾਜਪਾਲ ਨੇ ਪੱਤਰ ਨੂੰ ਪੜ੍ਹਿਆ ਅਤੇ ਪੁੱਛਿਆ ਕਿ ਉਹ ਕਿਹੜੇ ਪ੍ਰਦੇਸ਼ ਦਾ ਹੈ। ਜਦੋਂ ਇਹ ਜਾਣਿਆ ਕਿ ਉਹ ਕਿਲਕਿਆ ਦਾ ਰਹਿਣ ਵਾਲਾ ਹੈ,
35ਰਾਜਪਾਲ ਨੇ ਪੌਲੁਸ ਨੂੰ ਕਿਹਾ, “ਜਦੋਂ ਤੁਹਾਡੇ ਦੋਸ਼ੀ ਇੱਥੇ ਆਉਣਗੇ ਤਾਂ ਮੈਂ ਤੁਹਾਡਾ ਮੁਕੱਦਮਾ ਸੁਣਾਂਗਾ।” ਤਦ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਹੇਰੋਦੇਸ ਦੇ ਮਹਿਲ ਵਿੱਚ ਨਿਗਰਾਨੀ ਹੇਠ ਰੱਖਿਆ ਜਾਵੇ।