ਰਸੂਲਾਂ 25

ਪੌਲੁਸ ਨੇ ਜਵਾਬ ਦਿੱਤਾ: “ਮੈਂ ਹੁਣ ਕੈਸਰ ਦੀ ਅਦਾਲਤ ਵਿੱਚ ਖੜ੍ਹਾ ਹਾਂ, ਹੁਣ ਠੀਕ ਇਹ ਹੀ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ। ਮੈਂ ਯਹੂਦੀਆਂ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ, ਜਿਵੇਂ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ।

Acts 25:10 (UKJV) Then said Paul, I stand at Caesar's judgment seat, where I ought to be judged: to the Jews have I done no wrong, as you very well know.

8ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ: “ਕਿ ਮੈਂ ਯਹੂਦੀ ਬਿਵਸਥਾ ਜਾਂ ਹੈਕਲ ਦੇ ਵਿਰੁੱਧ ਜਾਂ ਰੋਮਨ ਪਾਤਸ਼ਾਹ ਕੈਸਰ ਦੇ ਵਿਰੁੱਧ ਕੋਈ ਗਲਤ ਨਹੀਂ ਕੀਤਾ ਹੈ।”

9ਫੇਸਤੁਸ ਨੇ ਯਹੂਦੀਆਂ ਦਾ ਪੱਖ ਪੂਰਨ ਦੀ ਇੱਛਾ ਕਰਦਿਆਂ ਪੌਲੁਸ ਨੂੰ ਕਿਹਾ, “ਕੀ ਤੂੰ ਯੇਰੂਸ਼ਲੇਮ ਜਾ ਕੇ ਇਨ੍ਹਾਂ ਦੋਸ਼ਾਂ ਉੱਤੇ ਮੇਰੇ ਸਾਹਮਣੇ ਮੁਕੱਦਮਾ ਖੜਾ ਕਰਨਾ ਚਾਹੁੰਦਾ?”

10ਪੌਲੁਸ ਨੇ ਜਵਾਬ ਦਿੱਤਾ: “ਮੈਂ ਹੁਣ ਕੈਸਰ ਦੀ ਅਦਾਲਤ ਵਿੱਚ ਖੜ੍ਹਾ ਹਾਂ, ਹੁਣ ਠੀਕ ਇਹ ਹੀ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ। ਮੈਂ ਯਹੂਦੀਆਂ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ, ਜਿਵੇਂ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ।

11ਅਗਰ ਫਿਰ ਵੀ ਮੈਂ ਮੌਤ ਦੇ ਯੋਗ ਕੁਝ ਵੀ ਕਰਨ ਲਈ ਦੋਸ਼ੀ ਹਾਂ, ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਦਾ। ਪਰ ਜੇ ਮੇਰੇ ਉੱਤੇ ਇਹ ਯਹੂਦੀਆਂ ਦੁਆਰਾ ਲਾਏ ਦੋਸ਼ ਸਹੀ ਨਹੀਂ ਹਨ, ਤਾਂ ਕਿਸੇ ਨੂੰ ਵੀ ਮੈਨੂੰ ਉਨ੍ਹਾਂ ਦੇ ਹਵਾਲੇ ਕਰਨ ਦਾ ਅਧਿਕਾਰ ਨਹੀਂ ਹੈ। ਮੈਂ ਰੋਮਨ ਪਾਤਸ਼ਾਹ ਕੈਸਰ ਨੂੰ ਅਪੀਲ ਕਰਦਾ ਹਾਂ!”

12ਫੇਸਤੁਸ ਨੇ ਆਪਣੀ ਸਭਾ ਨਾਲ ਗੱਲਬਾਤ ਕਰਨ ਤੋਂ ਬਾਅਦ, ਉਸ ਨੇ ਐਲਾਨ ਕੀਤਾ: “ਤੁਸੀਂ ਰੋਮਨ ਪਾਤਸ਼ਾਹ ਕੈਸਰ ਨੂੰ ਬੇਨਤੀ ਕੀਤੀ ਹੈ। ਤੂੰ ਰੋਮਨ ਪਾਤਸ਼ਾਹ ਦੇ ਹੀ ਕੋਲ ਜਾਵੇਂਗਾ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.