ਰਸੂਲਾਂ 25

ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ: “ਕਿ ਮੈਂ ਯਹੂਦੀ ਬਿਵਸਥਾ ਜਾਂ ਹੈਕਲ ਦੇ ਵਿਰੁੱਧ ਜਾਂ ਰੋਮਨ ਪਾਤਸ਼ਾਹ ਕੈਸਰ ਦੇ ਵਿਰੁੱਧ ਕੋਈ ਗਲਤ ਨਹੀਂ ਕੀਤਾ ਹੈ।”

Acts 25:8 (UKJV) While he answered for himself, Neither against the law of the Jews, neither against the temple, nor yet against Caesar, have I offended any thing at all.

6ਉਨ੍ਹਾਂ ਨਾਲ ਅੱਠ-ਦਸ ਦਿਨ ਯੇਰੂਸ਼ਲੇਮ ਵਿੱਚ ਬਿਤਾਉਣ ਤੋਂ ਬਾਅਦ, ਫੇਸਤੁਸ ਕੈਸਰਿਆ ਵੱਲ ਨੂੰ ਚਲਾ ਗਿਆ। ਅਗਲੇ ਦਿਨ ਉਸ ਨੇ ਅਦਾਲਤ ਨੂੰ ਬੁਲਾਇਆ ਅਤੇ ਪੌਲੁਸ ਨੂੰ ਉਸ ਦੇ ਸਾਹਮਣੇ ਲਿਆਉਣ ਦਾ ਆਦੇਸ਼ ਦਿੱਤਾ।

7ਜਦੋਂ ਪੌਲੁਸ ਅੰਦਰ ਆਇਆ, ਤਾਂ ਯੇਰੂਸ਼ਲੇਮ ਤੋਂ ਆਏ ਯਹੂਦੀ ਆਗੂ ਉਸ ਦੇ ਆਸ-ਪਾਸ ਖੜੇ ਹੋ ਗਏ। ਉਨ੍ਹਾਂ ਨੇ ਉਸ ਦੇ ਵਿਰੁੱਧ ਕਈ ਗੰਭੀਰ ਦੋਸ਼ ਲਾਏ, ਪਰ ਜਿਨ੍ਹਾਂ ਨੂੰ ਸਾਬਤ ਨਾ ਕਰ ਸਕੇ।

8ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ: “ਕਿ ਮੈਂ ਯਹੂਦੀ ਬਿਵਸਥਾ ਜਾਂ ਹੈਕਲ ਦੇ ਵਿਰੁੱਧ ਜਾਂ ਰੋਮਨ ਪਾਤਸ਼ਾਹ ਕੈਸਰ ਦੇ ਵਿਰੁੱਧ ਕੋਈ ਗਲਤ ਨਹੀਂ ਕੀਤਾ ਹੈ।”

9ਫੇਸਤੁਸ ਨੇ ਯਹੂਦੀਆਂ ਦਾ ਪੱਖ ਪੂਰਨ ਦੀ ਇੱਛਾ ਕਰਦਿਆਂ ਪੌਲੁਸ ਨੂੰ ਕਿਹਾ, “ਕੀ ਤੂੰ ਯੇਰੂਸ਼ਲੇਮ ਜਾ ਕੇ ਇਨ੍ਹਾਂ ਦੋਸ਼ਾਂ ਉੱਤੇ ਮੇਰੇ ਸਾਹਮਣੇ ਮੁਕੱਦਮਾ ਖੜਾ ਕਰਨਾ ਚਾਹੁੰਦਾ?”

10ਪੌਲੁਸ ਨੇ ਜਵਾਬ ਦਿੱਤਾ: “ਮੈਂ ਹੁਣ ਕੈਸਰ ਦੀ ਅਦਾਲਤ ਵਿੱਚ ਖੜ੍ਹਾ ਹਾਂ, ਹੁਣ ਠੀਕ ਇਹ ਹੀ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ। ਮੈਂ ਯਹੂਦੀਆਂ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ, ਜਿਵੇਂ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.