ਰਸੂਲਾਂ 25

ਜਦੋਂ ਪੌਲੁਸ ਅੰਦਰ ਆਇਆ, ਤਾਂ ਯੇਰੂਸ਼ਲੇਮ ਤੋਂ ਆਏ ਯਹੂਦੀ ਆਗੂ ਉਸ ਦੇ ਆਸ-ਪਾਸ ਖੜੇ ਹੋ ਗਏ। ਉਨ੍ਹਾਂ ਨੇ ਉਸ ਦੇ ਵਿਰੁੱਧ ਕਈ ਗੰਭੀਰ ਦੋਸ਼ ਲਾਏ, ਪਰ ਜਿਨ੍ਹਾਂ ਨੂੰ ਸਾਬਤ ਨਾ ਕਰ ਸਕੇ।

Acts 25:7 (UKJV) And when he was come, the Jews which came down from Jerusalem stood round about, and laid many and grievous complaints against Paul, which they could not prove.

5ਤੁਹਾਡੇ ਕੁਝ ਆਗੂ ਮੇਰੇ ਨਾਲ ਆਉਣ, ਅਤੇ ਅਗਰ ਜੇ ਉਸ ਆਦਮੀ ਨੇ ਕੁਝ ਗਲਤ ਕੀਤਾ ਹੈ, ਤਾਂ ਉਹ ਉੱਥੇ ਉਸ ਉੱਤੇ ਇਲਜ਼ਾਮ ਲਾ ਸਕਦੇ ਹਨ।”

6ਉਨ੍ਹਾਂ ਨਾਲ ਅੱਠ-ਦਸ ਦਿਨ ਯੇਰੂਸ਼ਲੇਮ ਵਿੱਚ ਬਿਤਾਉਣ ਤੋਂ ਬਾਅਦ, ਫੇਸਤੁਸ ਕੈਸਰਿਆ ਵੱਲ ਨੂੰ ਚਲਾ ਗਿਆ। ਅਗਲੇ ਦਿਨ ਉਸ ਨੇ ਅਦਾਲਤ ਨੂੰ ਬੁਲਾਇਆ ਅਤੇ ਪੌਲੁਸ ਨੂੰ ਉਸ ਦੇ ਸਾਹਮਣੇ ਲਿਆਉਣ ਦਾ ਆਦੇਸ਼ ਦਿੱਤਾ।

7ਜਦੋਂ ਪੌਲੁਸ ਅੰਦਰ ਆਇਆ, ਤਾਂ ਯੇਰੂਸ਼ਲੇਮ ਤੋਂ ਆਏ ਯਹੂਦੀ ਆਗੂ ਉਸ ਦੇ ਆਸ-ਪਾਸ ਖੜੇ ਹੋ ਗਏ। ਉਨ੍ਹਾਂ ਨੇ ਉਸ ਦੇ ਵਿਰੁੱਧ ਕਈ ਗੰਭੀਰ ਦੋਸ਼ ਲਾਏ, ਪਰ ਜਿਨ੍ਹਾਂ ਨੂੰ ਸਾਬਤ ਨਾ ਕਰ ਸਕੇ।

8ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ: “ਕਿ ਮੈਂ ਯਹੂਦੀ ਬਿਵਸਥਾ ਜਾਂ ਹੈਕਲ ਦੇ ਵਿਰੁੱਧ ਜਾਂ ਰੋਮਨ ਪਾਤਸ਼ਾਹ ਕੈਸਰ ਦੇ ਵਿਰੁੱਧ ਕੋਈ ਗਲਤ ਨਹੀਂ ਕੀਤਾ ਹੈ।”

9ਫੇਸਤੁਸ ਨੇ ਯਹੂਦੀਆਂ ਦਾ ਪੱਖ ਪੂਰਨ ਦੀ ਇੱਛਾ ਕਰਦਿਆਂ ਪੌਲੁਸ ਨੂੰ ਕਿਹਾ, “ਕੀ ਤੂੰ ਯੇਰੂਸ਼ਲੇਮ ਜਾ ਕੇ ਇਨ੍ਹਾਂ ਦੋਸ਼ਾਂ ਉੱਤੇ ਮੇਰੇ ਸਾਹਮਣੇ ਮੁਕੱਦਮਾ ਖੜਾ ਕਰਨਾ ਚਾਹੁੰਦਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.