13ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਸ ਫੇਸਤੁਸ ਨੂੰ ਮਿਲਣ ਲਈ ਕੈਸਰਿਆ ਪਹੁੰਚੇ।
14ਕਿਉਂਕਿ ਉਹ ਉੱਥੇ ਬਹੁਤ ਸਾਰੇ ਦਿਨ ਬਿਤਾ ਰਹੇ ਸਨ, ਫੇਸਤੁਸ ਨੇ ਰਾਜੇ ਨਾਲ ਪੌਲੁਸ ਦੇ ਮੁਕੱਦਮਾ ਦੀ ਚਰਚਾ ਕੀਤੀ। ਉਸ ਨੇ ਕਿਹਾ: “ਇੱਥੇ ਇੱਕ ਆਦਮੀ ਹੈ ਜਿਸ ਨੂੰ ਫੇਲਿਕ੍ਸ ਕੈਦੀ ਬਣਾ ਕੇ ਛੱਡ ਗਿਆ।
15ਜਦੋਂ ਮੈਂ ਯੇਰੂਸ਼ਲੇਮ ਗਿਆ, ਤਾਂ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਸ ਦੇ ਖ਼ਿਲਾਫ਼ ਦੋਸ਼ ਲਿਆਂਦੇ ਅਤੇ ਬੇਨਤੀ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ।
16“ਮੈਂ ਉਨ੍ਹਾਂ ਨੂੰ ਕਿਹਾ ਕਿ ਰੋਮੀਆਂ ਦਾ ਇਹ ਰਿਵਾਜ ਨਹੀਂ ਹੈ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿੰਨਾ ਚਿਰ ਆਪਣੇ ਦੋਸ਼ ਲਗਾਉਣ ਵਾਲਿਆਂ ਦੇ ਸਾਹਮਣੇ ਸਫ਼ਾਈ ਦੇਣ ਦਾ ਮੌਕਾ ਨਾ ਪਾਵੇ।
17ਜਦੋਂ ਉਸ ਦੇ ਦੋਸ਼ੀ ਮੇਰੇ ਨਾਲ ਇੱਥੇ ਆਏ, ਮੈਂ ਮੁਕੱਦਮੇ ਵਿੱਚ ਦੇਰੀ ਨਹੀਂ ਕੀਤੀ, ਪਰ ਅਗਲੇ ਹੀ ਦਿਨ ਅਦਾਲਤ ਵਿੱਚ ਬੁਲਾਇਆ ਅਤੇ ਉਸ ਆਦਮੀ ਨੂੰ ਅੰਦਰ ਲਿਆਉਣ ਦਾ ਆਦੇਸ਼ ਦਿੱਤਾ।