ਰਸੂਲਾਂ 25

ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਸ ਫੇਸਤੁਸ ਨੂੰ ਮਿਲਣ ਲਈ ਕੈਸਰਿਆ ਪਹੁੰਚੇ।

Acts 25:13 (UKJV) And after certain days king Agrippa and Bernice came unto Caesarea to salute Festus.

11ਅਗਰ ਫਿਰ ਵੀ ਮੈਂ ਮੌਤ ਦੇ ਯੋਗ ਕੁਝ ਵੀ ਕਰਨ ਲਈ ਦੋਸ਼ੀ ਹਾਂ, ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਦਾ। ਪਰ ਜੇ ਮੇਰੇ ਉੱਤੇ ਇਹ ਯਹੂਦੀਆਂ ਦੁਆਰਾ ਲਾਏ ਦੋਸ਼ ਸਹੀ ਨਹੀਂ ਹਨ, ਤਾਂ ਕਿਸੇ ਨੂੰ ਵੀ ਮੈਨੂੰ ਉਨ੍ਹਾਂ ਦੇ ਹਵਾਲੇ ਕਰਨ ਦਾ ਅਧਿਕਾਰ ਨਹੀਂ ਹੈ। ਮੈਂ ਰੋਮਨ ਪਾਤਸ਼ਾਹ ਕੈਸਰ ਨੂੰ ਅਪੀਲ ਕਰਦਾ ਹਾਂ!”

12ਫੇਸਤੁਸ ਨੇ ਆਪਣੀ ਸਭਾ ਨਾਲ ਗੱਲਬਾਤ ਕਰਨ ਤੋਂ ਬਾਅਦ, ਉਸ ਨੇ ਐਲਾਨ ਕੀਤਾ: “ਤੁਸੀਂ ਰੋਮਨ ਪਾਤਸ਼ਾਹ ਕੈਸਰ ਨੂੰ ਬੇਨਤੀ ਕੀਤੀ ਹੈ। ਤੂੰ ਰੋਮਨ ਪਾਤਸ਼ਾਹ ਦੇ ਹੀ ਕੋਲ ਜਾਵੇਂਗਾ!”

13ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਸ ਫੇਸਤੁਸ ਨੂੰ ਮਿਲਣ ਲਈ ਕੈਸਰਿਆ ਪਹੁੰਚੇ।

14ਕਿਉਂਕਿ ਉਹ ਉੱਥੇ ਬਹੁਤ ਸਾਰੇ ਦਿਨ ਬਿਤਾ ਰਹੇ ਸਨ, ਫੇਸਤੁਸ ਨੇ ਰਾਜੇ ਨਾਲ ਪੌਲੁਸ ਦੇ ਮੁਕੱਦਮਾ ਦੀ ਚਰਚਾ ਕੀਤੀ। ਉਸ ਨੇ ਕਿਹਾ: “ਇੱਥੇ ਇੱਕ ਆਦਮੀ ਹੈ ਜਿਸ ਨੂੰ ਫੇਲਿਕ੍ਸ ਕੈਦੀ ਬਣਾ ਕੇ ਛੱਡ ਗਿਆ।

15ਜਦੋਂ ਮੈਂ ਯੇਰੂਸ਼ਲੇਮ ਗਿਆ, ਤਾਂ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਸ ਦੇ ਖ਼ਿਲਾਫ਼ ਦੋਸ਼ ਲਿਆਂਦੇ ਅਤੇ ਬੇਨਤੀ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.