16“ਮੈਂ ਉਨ੍ਹਾਂ ਨੂੰ ਕਿਹਾ ਕਿ ਰੋਮੀਆਂ ਦਾ ਇਹ ਰਿਵਾਜ ਨਹੀਂ ਹੈ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿੰਨਾ ਚਿਰ ਆਪਣੇ ਦੋਸ਼ ਲਗਾਉਣ ਵਾਲਿਆਂ ਦੇ ਸਾਹਮਣੇ ਸਫ਼ਾਈ ਦੇਣ ਦਾ ਮੌਕਾ ਨਾ ਪਾਵੇ।
17ਜਦੋਂ ਉਸ ਦੇ ਦੋਸ਼ੀ ਮੇਰੇ ਨਾਲ ਇੱਥੇ ਆਏ, ਮੈਂ ਮੁਕੱਦਮੇ ਵਿੱਚ ਦੇਰੀ ਨਹੀਂ ਕੀਤੀ, ਪਰ ਅਗਲੇ ਹੀ ਦਿਨ ਅਦਾਲਤ ਵਿੱਚ ਬੁਲਾਇਆ ਅਤੇ ਉਸ ਆਦਮੀ ਨੂੰ ਅੰਦਰ ਲਿਆਉਣ ਦਾ ਆਦੇਸ਼ ਦਿੱਤਾ।
18ਜਦੋਂ ਉਸ ਦੇ ਦੋਸ਼ੀ ਬੋਲਣ ਲਈ ਉੱਠੇ, ਤਾਂ ਉਨ੍ਹਾਂ ਨੇ ਉਸ ਉੱਤੇ ਕਿਸੇ ਜੁਰਮ ਦਾ ਦੋਸ਼ ਨਹੀਂ ਲਗਾਇਆ ਜਿਸ ਦੀ ਮੈਂ ਉਮੀਦ ਕੀਤੀ ਸੀ।
19ਇਸ ਦੀ ਬਜਾਏ, ਉਨ੍ਹਾਂ ਨਾਲ ਉਸ ਦੇ ਆਪਣੇ ਧਰਮ ਅਤੇ ਯਿਸ਼ੂ ਨਾਮ ਦੇ ਇੱਕ ਮਰੇ ਹੋਏ ਆਦਮੀ ਬਾਰੇ ਝਗੜਾ ਹੋਇਆ ਜਿਸ ਬਾਰੇ ਪੌਲੁਸ ਆਖਦਾ ਸੀ ਕਿ ਉਹ ਜੀਉਂਦਾ ਹੈ।
20ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਿਵੇਂ ਕੀਤੀ ਜਾਏ; ਇਸ ਲਈ ਮੈਂ ਉਸ ਨੂੰ ਪੁੱਛਿਆ ਕਿ ਉਹ ਯੇਰੂਸ਼ਲੇਮ ਜਾ ਕੇ ਇਹਨਾਂ ਦੋਸ਼ਾਂ ਉੱਤੇ ਮੁਕੱਦਮਾ ਖੜ੍ਹੇ ਕਰਨਾ ਚਾਹੇਗਾ।