ਰਸੂਲਾਂ 25

ਇਸ ਦੀ ਬਜਾਏ, ਉਨ੍ਹਾਂ ਨਾਲ ਉਸ ਦੇ ਆਪਣੇ ਧਰਮ ਅਤੇ ਯਿਸ਼ੂ ਨਾਮ ਦੇ ਇੱਕ ਮਰੇ ਹੋਏ ਆਦਮੀ ਬਾਰੇ ਝਗੜਾ ਹੋਇਆ ਜਿਸ ਬਾਰੇ ਪੌਲੁਸ ਆਖਦਾ ਸੀ ਕਿ ਉਹ ਜੀਉਂਦਾ ਹੈ।

Acts 25:19 (UKJV) But had certain questions against him of their own superstition, and of one Jesus, which was dead, whom Paul affirmed to be alive.

17ਜਦੋਂ ਉਸ ਦੇ ਦੋਸ਼ੀ ਮੇਰੇ ਨਾਲ ਇੱਥੇ ਆਏ, ਮੈਂ ਮੁਕੱਦਮੇ ਵਿੱਚ ਦੇਰੀ ਨਹੀਂ ਕੀਤੀ, ਪਰ ਅਗਲੇ ਹੀ ਦਿਨ ਅਦਾਲਤ ਵਿੱਚ ਬੁਲਾਇਆ ਅਤੇ ਉਸ ਆਦਮੀ ਨੂੰ ਅੰਦਰ ਲਿਆਉਣ ਦਾ ਆਦੇਸ਼ ਦਿੱਤਾ।

18ਜਦੋਂ ਉਸ ਦੇ ਦੋਸ਼ੀ ਬੋਲਣ ਲਈ ਉੱਠੇ, ਤਾਂ ਉਨ੍ਹਾਂ ਨੇ ਉਸ ਉੱਤੇ ਕਿਸੇ ਜੁਰਮ ਦਾ ਦੋਸ਼ ਨਹੀਂ ਲਗਾਇਆ ਜਿਸ ਦੀ ਮੈਂ ਉਮੀਦ ਕੀਤੀ ਸੀ।

19ਇਸ ਦੀ ਬਜਾਏ, ਉਨ੍ਹਾਂ ਨਾਲ ਉਸ ਦੇ ਆਪਣੇ ਧਰਮ ਅਤੇ ਯਿਸ਼ੂ ਨਾਮ ਦੇ ਇੱਕ ਮਰੇ ਹੋਏ ਆਦਮੀ ਬਾਰੇ ਝਗੜਾ ਹੋਇਆ ਜਿਸ ਬਾਰੇ ਪੌਲੁਸ ਆਖਦਾ ਸੀ ਕਿ ਉਹ ਜੀਉਂਦਾ ਹੈ।

20ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਿਵੇਂ ਕੀਤੀ ਜਾਏ; ਇਸ ਲਈ ਮੈਂ ਉਸ ਨੂੰ ਪੁੱਛਿਆ ਕਿ ਉਹ ਯੇਰੂਸ਼ਲੇਮ ਜਾ ਕੇ ਇਹਨਾਂ ਦੋਸ਼ਾਂ ਉੱਤੇ ਮੁਕੱਦਮਾ ਖੜ੍ਹੇ ਕਰਨਾ ਚਾਹੇਗਾ।

21ਪਰ ਜਦੋਂ ਪੌਲੁਸ ਨੇ ਆਪਣੀ ਅਪੀਲ ਪਾਤਸ਼ਾਹ ਦੇ ਫ਼ੈਸਲੇ ਲਈ ਰੱਖੀ, ਤਾਂ ਮੈਂ ਉਸ ਨੂੰ ਉਦੋਂ ਤੱਕ ਕੈਦ ਵਿੱਚ ਰੱਖਣ ਦਾ ਆਦੇਸ਼ ਦਿੱਤਾ ਜਦੋਂ ਤੱਕ ਮੈਂ ਉਸ ਨੂੰ ਕੈਸਰ ਪਾਤਸ਼ਾਹ ਕੋਲ ਨਾ ਭੇਜਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.