ਰਸੂਲਾਂ 25

ਉਨ੍ਹਾਂ ਨੇ ਫੇਸਤੁਸ ਨੂੰ ਬੇਨਤੀ ਕੀਤੀ, ਕਿ ਪੌਲੁਸ ਨੂੰ ਯੇਰੂਸ਼ਲੇਮ ਭੇਜ ਦਿੱਤਾ ਜਾਵੇ, ਕਿਉਂਕਿ ਉਹ ਰਸਤੇ ਵਿੱਚ ਉਸ ਨੂੰ ਮਾਰਨ ਲਈ ਇੱਕ ਹਮਲਾ ਕਰਨ ਦੀ ਤਿਆਰੀ ਵਿੱਚ ਸਨ।

Acts 25:3 (UKJV) And desired favour against him, that he would send for him to Jerusalem, laying wait in the way to kill him.

1ਫੇਸਤੁਸ ਦੇ ਪ੍ਰਾਂਤ ਵਿੱਚ ਪਹੁੰਚਣ ਤੋਂ ਤਿੰਨ ਦਿਨ ਬਾਅਦ, ਉਹ ਕੈਸਰਿਆ ਤੋਂ ਯੇਰੂਸ਼ਲੇਮ ਗਿਆ।

2ਜਿੱਥੇ ਮੁੱਖ ਜਾਜਕਾਂ ਅਤੇ ਯਹੂਦੀ ਆਗੂ ਉਸ ਦੇ ਸਾਹਮਣੇ ਆਏ ਅਤੇ ਪੌਲੁਸ ਖ਼ਿਲਾਫ਼ ਦੋਸ਼ ਪੇਸ਼ ਕੀਤੇ।

3ਉਨ੍ਹਾਂ ਨੇ ਫੇਸਤੁਸ ਨੂੰ ਬੇਨਤੀ ਕੀਤੀ, ਕਿ ਪੌਲੁਸ ਨੂੰ ਯੇਰੂਸ਼ਲੇਮ ਭੇਜ ਦਿੱਤਾ ਜਾਵੇ, ਕਿਉਂਕਿ ਉਹ ਰਸਤੇ ਵਿੱਚ ਉਸ ਨੂੰ ਮਾਰਨ ਲਈ ਇੱਕ ਹਮਲਾ ਕਰਨ ਦੀ ਤਿਆਰੀ ਵਿੱਚ ਸਨ।

4ਫੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਨੂੰ ਕੈਸਰਿਆ ਵਿਖੇ ਕੈਦ ਵਿੱਚ ਰੱਖਿਆ ਗਿਆ ਹੈ, ਅਤੇ ਮੈਂ ਖ਼ੁਦ ਜਲਦੀ ਹੀ ਉੱਥੇ ਜਾ ਰਿਹਾ ਹਾਂ।

5ਤੁਹਾਡੇ ਕੁਝ ਆਗੂ ਮੇਰੇ ਨਾਲ ਆਉਣ, ਅਤੇ ਅਗਰ ਜੇ ਉਸ ਆਦਮੀ ਨੇ ਕੁਝ ਗਲਤ ਕੀਤਾ ਹੈ, ਤਾਂ ਉਹ ਉੱਥੇ ਉਸ ਉੱਤੇ ਇਲਜ਼ਾਮ ਲਾ ਸਕਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.