13ਹੇ ਰਾਜਾ ਅਗ੍ਰਿੱਪਾ, ਦੁਪਿਹਰ ਦੇ ਕਰੀਬ, ਜਦੋਂ ਮੈਂ ਸੜਕ ਤੇ ਯਾਤਰਾ ਕਰ ਰਿਹਾ ਸੀ, ਤਾਂ ਮੈਂ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਵੇਖੀ, ਜੋ ਸੂਰਜ ਨਾਲੋਂ ਵੀ ਕਿਤੇ ਤੇਜਵਾਨ ਸੀ ਉਹ ਰੋਸ਼ਨੀ ਮੇਰੇ ਅਤੇ ਮੇਰੇ ਸਾਥੀਆਂ ਦੇ ਆਲੇ-ਦੁਆਲੇ ਚਮਕੀ।
14ਅਸੀਂ ਸਾਰੇ ਜ਼ਮੀਨ ਤੇ ਡਿੱਗ ਪਏ ਅਤੇ ਮੈਨੂੰ ਇਬਰਾਨੀ ਭਾਸ਼ਾ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਤਿੱਖੇ ਕਿਨਾਰੇ ਨੂੰ ਲੱਤ ਮਾਰਨਾ ਤੁਹਾਡੇ ਲਈ ਨੁਕਸਾਨਦੇਹ ਹੈ।’
15“ਫਿਰ ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ “ਪ੍ਰਭੂ ਨੇ ਜਵਾਬ ਦਿੱਤਾ, ‘ਮੈਂ ਯਿਸ਼ੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ।
16ਹੁਣ ਉੱਠ ਅਤੇ ਆਪਣੇ ਪੈਰਾਂ ਤੇ ਖਲੋ। ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ, ਕਿ ਮੈਂ ਤੈਨੂੰ ਸੇਵਕ ਅਤੇ ਗਵਾਹ ਨਿਯੁਕਤ ਕਰਾਂ ਉਨ੍ਹਾਂ ਗੱਲਾਂ ਦਾ ਜੋ ਤੂੰ ਮੇਰੇ ਬਾਰੇ ਦੇਖਿਆ ਅਤੇ ਜਿਹੜੀਆਂ ਮੈਂ ਤੈਨੂੰ ਵਿਖਾਵਾਂਗਾ।
17ਮੈਂ ਤੈਨੂੰ ਤੇਰੇ ਆਪਣੇ ਲੋਕਾਂ ਅਤੇ ਗ਼ੈਰ-ਯਹੂਦੀਆਂ ਤੋਂ ਬਚਾਵਾਂਗਾ। ਮੈਂ ਤੈਨੂੰ ਉਨ੍ਹਾਂ ਦੇ ਕੋਲ ਭੇਜ ਰਿਹਾ ਹਾਂ