ਰਸੂਲਾਂ 26

ਅਸੀਂ ਸਾਰੇ ਜ਼ਮੀਨ ਤੇ ਡਿੱਗ ਪਏ ਅਤੇ ਮੈਨੂੰ ਇਬਰਾਨੀ ਭਾਸ਼ਾ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਤਿੱਖੇ ਕਿਨਾਰੇ ਨੂੰ ਲੱਤ ਮਾਰਨਾ ਤੁਹਾਡੇ ਲਈ ਨੁਕਸਾਨਦੇਹ ਹੈ।’

Acts 26:14 (UKJV) And when we were all fallen to the earth, I heard a voice speaking unto me, and saying in the Hebrew tongue, Saul, Saul, why persecute you me? it is hard for you to kick against the pricks.

12“ਇਨ੍ਹਾਂ ਯਾਤਰਾਵਾਂ ਵਿੱਚੋਂ ਇੱਕ ਵਾਰੀ ਮੈਂ ਮੁੱਖ ਜਾਜਕਾਂ ਤੋਂ ਅਧਿਕਾਰ ਪ੍ਰਾਪਤ ਕਰਕੇ ਮੈਂ ਦੰਮਿਸ਼ਕ ਸ਼ਹਿਰ ਵੱਲ ਜਾ ਰਿਹਾ ਸੀ।

13ਹੇ ਰਾਜਾ ਅਗ੍ਰਿੱਪਾ, ਦੁਪਿਹਰ ਦੇ ਕਰੀਬ, ਜਦੋਂ ਮੈਂ ਸੜਕ ਤੇ ਯਾਤਰਾ ਕਰ ਰਿਹਾ ਸੀ, ਤਾਂ ਮੈਂ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਵੇਖੀ, ਜੋ ਸੂਰਜ ਨਾਲੋਂ ਵੀ ਕਿਤੇ ਤੇਜਵਾਨ ਸੀ ਉਹ ਰੋਸ਼ਨੀ ਮੇਰੇ ਅਤੇ ਮੇਰੇ ਸਾਥੀਆਂ ਦੇ ਆਲੇ-ਦੁਆਲੇ ਚਮਕੀ।

14ਅਸੀਂ ਸਾਰੇ ਜ਼ਮੀਨ ਤੇ ਡਿੱਗ ਪਏ ਅਤੇ ਮੈਨੂੰ ਇਬਰਾਨੀ ਭਾਸ਼ਾ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਤਿੱਖੇ ਕਿਨਾਰੇ ਨੂੰ ਲੱਤ ਮਾਰਨਾ ਤੁਹਾਡੇ ਲਈ ਨੁਕਸਾਨਦੇਹ ਹੈ।’

15“ਫਿਰ ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ “ਪ੍ਰਭੂ ਨੇ ਜਵਾਬ ਦਿੱਤਾ, ‘ਮੈਂ ਯਿਸ਼ੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ।

16ਹੁਣ ਉੱਠ ਅਤੇ ਆਪਣੇ ਪੈਰਾਂ ਤੇ ਖਲੋ। ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ, ਕਿ ਮੈਂ ਤੈਨੂੰ ਸੇਵਕ ਅਤੇ ਗਵਾਹ ਨਿਯੁਕਤ ਕਰਾਂ ਉਨ੍ਹਾਂ ਗੱਲਾਂ ਦਾ ਜੋ ਤੂੰ ਮੇਰੇ ਬਾਰੇ ਦੇਖਿਆ ਅਤੇ ਜਿਹੜੀਆਂ ਮੈਂ ਤੈਨੂੰ ਵਿਖਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.