22ਪਰ ਪਰਮੇਸ਼ਵਰ ਨੇ ਅੱਜ ਤੱਕ ਮੇਰੀ ਸਹਾਇਤਾ ਕੀਤੀ ਹੈ; ਇਸ ਲਈ ਮੈਂ ਇੱਥੇ ਖੜ੍ਹਾ ਹਾਂ ਅਤੇ ਹਰੇਕ ਛੋਟੇ ਵੱਡੇ ਦੇ ਅੱਗੇ ਗਵਾਹੀ ਦਿੰਦਾ ਹਾਂ। ਮੈਂ ਉਸ ਤੋਂ ਪਰੇ ਕੁਝ ਹੋਰ ਸਾਖੀ ਨਹੀਂ ਦੇ ਰਿਹਾ ਜੋ ਨਬੀਆਂ ਅਤੇ ਮੋਸ਼ੇਹ ਨੇ ਕਿਹਾ ਸੀ ਜੋ ਵਾਪਰੇਗਾ
23ਕਿ ਮਸੀਹਾ ਦੁੱਖ ਭੋਗੇਗਾਂ, ਅਤੇ ਮੁਰਦਿਆਂ ਵਿੱਚੋਂ ਪੁਨਰ-ਉਥਾਨ ਵਾਲਿਆਂ ਵਿੱਚੋਂ ਪਹਿਲਾਂ ਹੋ ਕੇ, ਆਪਣੇ ਲੋਕਾਂ ਅਤੇ ਗ਼ੈਰ-ਯਹੂਦੀਆਂ ਲਈ ਚਾਨਣ ਦਾ ਪ੍ਰਚਾਰ ਕਰੇ।”
24ਇਸ ਸਮੇਂ ਜਦੋਂ ਪੌਲੁਸ ਆਪਣੀ ਇਹ ਸਫ਼ਾਈ ਦੇ ਰਿਹਾ ਸੀ ਤਾਂ ਫੇਸਤੁਸ ਉੱਚੀ ਅਵਾਜ਼ ਵਿੱਚ ਆਖਿਆ, “ਪੌਲੁਸ, ਤੂੰ ਆਪਣੇ ਦਿਮਾਗ ਤੋਂ ਬਾਹਰ ਹੋ ਗਿਆ! ਤੇਰੀ ਬਹੁਤ ਜ਼ਿਆਦਾ ਵਿੱਦਿਆ ਨੇ ਤੈਨੂੰ ਪਾਗਲ ਕਰ ਦਿੱਤਾ ਹੈ।”
25ਜਿਵੇਂ ਕਿ ਪੌਲੁਸ ਨੇ ਇਸ ਤਰ੍ਹਾਂ ਆਪਣੀ ਸਫ਼ਾਈ ਦਿੰਦੇ ਹੋਏ ਉੱਤਰ ਦਿੱਤਾ, “ਹੇ! ਆਦਰਯੋਗ ਫੇਸਤੁਸ, ਮੈਂ ਪਾਗਲ ਨਹੀਂ ਹਾਂ, ਜੋ ਮੈਂ ਕਹਿ ਰਿਹਾ ਹਾਂ ਉਹ ਸਹੀ ਅਤੇ ਸੋਝੀ ਦੀਆਂ ਗੱਲਾਂ ਹਨ।
26ਰਾਜਾ ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਜਾਣਦੇ ਹੋ, ਅਤੇ ਮੈਂ ਉਸ ਨਾਲ ਖੁੱਲ੍ਹ ਕੇ ਬੋਲ ਸਕਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁੱਕੀ ਹੋਈ ਨਹੀਂ ਕਿਉਂਕਿ ਇਹ ਘਟਨਾ ਕੋਨੇ ਵਿੱਚ ਨਹੀਂ ਵਾਪਰੀ।