10“ਹੇ ਆਦਮੀਓ, ਮੈਂ ਵੇਖ ਸਕਦਾ ਹਾਂ ਕਿ ਸਾਡੀ ਸਮੁੰਦਰ ਦੀ ਯਾਤਰਾ ਬੁਰੀ ਹੋਣ ਵਾਲੀ ਹੈ ਅਤੇ ਬਹੁਤ ਨੁਕਸਾਨ ਹੋਣ ਵਾਲਾ ਹੈ ਕੇਵਲ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੀਆਂ ਆਪਣੀਆਂ ਜਾਨਾਂ ਦਾ ਵੀ।”
11ਪਰ ਸੂਬੇਦਾਰ ਨੇ ਪੌਲੁਸ ਦੀਆਂ ਗੱਲਾਂ ਨੂੰ ਸੁਣਨ ਦੀ ਬਜਾਏ ਮਲਾਹਾਂ ਅਤੇ ਜਹਾਜ਼ ਦੇ ਮਾਲਕ ਦੀ ਸਲਾਹ ਮੰਨ ਲਈ।
12ਅਤੇ ਇਸ ਲਈ ਕਿ ਉਹ ਬੰਦਰਗਾਹ ਸਿਆਲ ਕੱਟਣ ਲਈ ਚੰਗੀ ਨਹੀਂ ਸੀ, ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇੱਥੋਂ ਆਪਾਂ ਚੱਲੇ ਚੱਲੀਏ ਜਿਵੇਂ ਵੀ ਹੋ ਸਕੇ ਤਾਂ ਫ਼ਿਨਿਕਸ ਸ਼ਹਿਰ ਵਿੱਚ ਪਹੁੰਚ ਕੇ ਸਿਆਲ ਕੱਟੀਏ, ਜੋ ਕਰੇਤ ਦੀ ਇੱਕ ਬੰਦਰਗਾਹ ਸੀ ਜਿਹੜੀ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਕੋਨੇ ਦੀ ਵੱਲ ਹੈ।
13ਜਦੋਂ ਇੱਕ ਕੋਮਲ ਦੱਖਣੀ ਹਵਾ ਵਗਣ ਲੱਗੀ, ਉਨ੍ਹਾਂ ਨੇ ਆਪਣਾ ਮੌਕਾ ਵੇਖਿਆ; ਇਸ ਲਈ ਉਨ੍ਹਾਂ ਨੇ ਜਹਾਜ਼ ਲੰਗਰ ਚੁੱਕ ਲਿਆ ਅਤੇ ਕਰੇਤ ਟਾਪੂ ਦੇ ਕੰਢੇ ਵੱਲ ਚੱਲ ਪਏ।
14ਬਹੁਤ ਲੰਬੇ ਸਮੇਂ ਤੋਂ ਪਹਿਲਾਂ, ਤੂਫ਼ਾਨ ਦੀ ਇੱਕ ਹਵਾ, ਜਿਸ ਨੂੰ ਉੱਤਰ ਪੱਛਮੀ ਕਿਹਾ ਜਾਂਦਾ ਹੈ, ਟਾਪੂ ਤੋਂ ਹੇਠਾਂ ਵੱਲ ਗਈ।