14ਬਹੁਤ ਲੰਬੇ ਸਮੇਂ ਤੋਂ ਪਹਿਲਾਂ, ਤੂਫ਼ਾਨ ਦੀ ਇੱਕ ਹਵਾ, ਜਿਸ ਨੂੰ ਉੱਤਰ ਪੱਛਮੀ ਕਿਹਾ ਜਾਂਦਾ ਹੈ, ਟਾਪੂ ਤੋਂ ਹੇਠਾਂ ਵੱਲ ਗਈ।
15ਸਮੁੰਦਰੀ ਜਹਾਜ਼ ਨੂੰ ਤੂਫ਼ਾਨ ਨੇ ਵੱਸ ਵਿੱਚ ਕਰ ਲਿਆ ਅਤੇ ਉਹ ਹਵਾ ਵੱਲ ਨਹੀਂ ਜਾ ਸਕਿਆ; ਤਾਂ ਸਾਡੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋਈ ਅਤੇ ਅਸੀਂ ਰੁੜ੍ਹਦੇ ਚਲੇ ਗਏ।
16ਅਤੇ ਕਲੌਦਾ ਨਾਮ ਦੇ ਇੱਕ ਛੋਟੇ ਟਾਪੂ ਹੇਠ ਜਾ ਕੇ ਅਸੀਂ ਮੁਸ਼ਕਿਲ ਨਾਲ ਜਹਾਜ਼ ਦੀ ਢੋਗੀ ਨੂੰ ਕਾਬੂ ਵਿੱਚ ਕੀਤਾ,
17ਸੋ ਜਦੋਂ ਉਨ੍ਹਾਂ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਬੰਨਿਆ ਅਤੇ ਇਸ ਡਰ ਦੇ ਕਾਰਨ ਕਿ ਕਿਤੇ ਸੁਰਤਿਸ ਵਿੱਚ ਨਾ ਜਾ ਫਸੀਏ, ਪਾਲ ਲਾਹ ਦਿੱਤੇ ਅਤੇ ਐਂਵੇਂ ਰੁੜ੍ਹਦੇ ਚਲੇ ਗਏ।
18ਅਸੀਂ ਤੂਫ਼ਾਨ ਦੇ ਕਾਰਨ ਬਹੁਤ ਹਿਚਕੋਲੇ ਖਾਧੇ ਤਾਂ ਅਗਲੇ ਦਿਨ ਉਨ੍ਹਾਂ ਨੇ ਜਹਾਜ਼ ਦਾ ਕੁਝ ਮਾਲ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ।