ਰਸੂਲਾਂ 27

ਪਰ ਹੁਣ ਮੈਂ ਤੁਹਾਨੂੰ ਹੌਸਲਾ ਰੱਖਣ ਦੀ ਤਾਕੀਦ ਕਰਦਾ ਹਾਂ, ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ; ਸਿਰਫ ਜਹਾਜ਼ ਨਸ਼ਟ ਹੋ ਜਾਵੇਗਾ।

Acts 27:22 (UKJV) And now I exhort you to be of good cheer: for there shall be no loss of any man's life among you, but of the ship.

20ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਦਿਖਾਈ ਦਿੱਤੇ ਅਤੇ ਤੇਜ਼ ਤੂਫ਼ਾਨ ਚਲਦਾ ਰਿਹਾ, ਆਖ਼ਿਰ ਵਿੱਚ ਸਾਡੇ ਬਚਣ ਦੀ ਸਾਰੀ ਉਮੀਦ ਖ਼ਤਮ ਹੋ ਗਈ।

21ਲੰਬਾ ਸਮਾਂ ਬਿਨਾਂ ਕੁਝ ਖਾਣਾ ਖਾਂਦੇ ਰਹਿਣ ਤੋਂ ਬਗੈਰ, ਪੌਲੁਸ ਉਨ੍ਹਾਂ ਦੇ ਸਾਹਮਣੇ ਖੜਾ ਹੋ ਗਿਆ ਅਤੇ ਕਿਹਾ: “ਹੇ ਆਦਮੀਓ, ਤੁਹਾਨੂੰ ਮੇਰੀ ਸਲਾਹ ਲੈਣੀ ਚਾਹੀਦੀ ਸੀ ਕਰੇਤ ਤੋਂ ਜਹਾਜ਼ ਨਾ ਚਲਾਉਂਦੇ; ਫਿਰ ਤੁਸੀਂ ਆਪਣੇ ਆਪ ਨੂੰ ਇਸ ਹਾਨੀ ਅਤੇ ਨੁਕਸਾਨ ਤੋਂ ਬਚਾ ਲੈਂਦੇ।

22ਪਰ ਹੁਣ ਮੈਂ ਤੁਹਾਨੂੰ ਹੌਸਲਾ ਰੱਖਣ ਦੀ ਤਾਕੀਦ ਕਰਦਾ ਹਾਂ, ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ; ਸਿਰਫ ਜਹਾਜ਼ ਨਸ਼ਟ ਹੋ ਜਾਵੇਗਾ।

23ਕੱਲ੍ਹ ਰਾਤ ਉਸ ਪਰਮੇਸ਼ਵਰ ਦਾ ਸਵਰਗਦੂਤ ਜਿਸ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ ਮੇਰੇ ਕੋਲ ਖੜ੍ਹਾ ਹੋ ਗਿਆ

24ਅਤੇ ਕਿਹਾ, ‘ਪੌਲੁਸ, ਨਾ ਡਰ! ਤੈਨੂੰ ਲਾਜ਼ਮੀ ਹੈ ਕਿ ਤੂੰ ਰੋਮ ਦੇ ਪਾਤਸ਼ਾਹ ਕੈਸਰ ਦੇ ਸਾਹਮਣੇ ਖੜ੍ਹਾ ਹੋਵੇਗਾ; ਅਤੇ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਤੁਹਾਨੂੰ ਉਨ੍ਹਾਂ ਸਾਰਿਆਂ ਦੀਆਂ ਜ਼ਿੰਦਗੀਆਂ ਦਿੱਤੀਆਂ ਹਨ ਜੋ ਤੇਰੇ ਨਾਲ ਜਹਾਜ਼ ਵਿੱਚ ਹਨ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.