ਰਸੂਲਾਂ 27

ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਦਿਖਾਈ ਦਿੱਤੇ ਅਤੇ ਤੇਜ਼ ਤੂਫ਼ਾਨ ਚਲਦਾ ਰਿਹਾ, ਆਖ਼ਿਰ ਵਿੱਚ ਸਾਡੇ ਬਚਣ ਦੀ ਸਾਰੀ ਉਮੀਦ ਖ਼ਤਮ ਹੋ ਗਈ।

Acts 27:20 (UKJV) And when neither sun nor stars in many days appeared, and no small tempest lay on us, all hope that we should be saved was then taken away.

18ਅਸੀਂ ਤੂਫ਼ਾਨ ਦੇ ਕਾਰਨ ਬਹੁਤ ਹਿਚਕੋਲੇ ਖਾਧੇ ਤਾਂ ਅਗਲੇ ਦਿਨ ਉਨ੍ਹਾਂ ਨੇ ਜਹਾਜ਼ ਦਾ ਕੁਝ ਮਾਲ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ।

19ਅਤੇ ਤੀਜੇ ਦਿਨ, ਉਨ੍ਹਾਂ ਆਪਣੇ ਹੱਥੀਂ ਜਹਾਜ਼ ਦਾ ਸਮਾਨ ਵੀ ਉਤਾਰ ਸੁੱਟਿਆ।

20ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਦਿਖਾਈ ਦਿੱਤੇ ਅਤੇ ਤੇਜ਼ ਤੂਫ਼ਾਨ ਚਲਦਾ ਰਿਹਾ, ਆਖ਼ਿਰ ਵਿੱਚ ਸਾਡੇ ਬਚਣ ਦੀ ਸਾਰੀ ਉਮੀਦ ਖ਼ਤਮ ਹੋ ਗਈ।

21ਲੰਬਾ ਸਮਾਂ ਬਿਨਾਂ ਕੁਝ ਖਾਣਾ ਖਾਂਦੇ ਰਹਿਣ ਤੋਂ ਬਗੈਰ, ਪੌਲੁਸ ਉਨ੍ਹਾਂ ਦੇ ਸਾਹਮਣੇ ਖੜਾ ਹੋ ਗਿਆ ਅਤੇ ਕਿਹਾ: “ਹੇ ਆਦਮੀਓ, ਤੁਹਾਨੂੰ ਮੇਰੀ ਸਲਾਹ ਲੈਣੀ ਚਾਹੀਦੀ ਸੀ ਕਰੇਤ ਤੋਂ ਜਹਾਜ਼ ਨਾ ਚਲਾਉਂਦੇ; ਫਿਰ ਤੁਸੀਂ ਆਪਣੇ ਆਪ ਨੂੰ ਇਸ ਹਾਨੀ ਅਤੇ ਨੁਕਸਾਨ ਤੋਂ ਬਚਾ ਲੈਂਦੇ।

22ਪਰ ਹੁਣ ਮੈਂ ਤੁਹਾਨੂੰ ਹੌਸਲਾ ਰੱਖਣ ਦੀ ਤਾਕੀਦ ਕਰਦਾ ਹਾਂ, ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ; ਸਿਰਫ ਜਹਾਜ਼ ਨਸ਼ਟ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.