24ਅਤੇ ਕਿਹਾ, ‘ਪੌਲੁਸ, ਨਾ ਡਰ! ਤੈਨੂੰ ਲਾਜ਼ਮੀ ਹੈ ਕਿ ਤੂੰ ਰੋਮ ਦੇ ਪਾਤਸ਼ਾਹ ਕੈਸਰ ਦੇ ਸਾਹਮਣੇ ਖੜ੍ਹਾ ਹੋਵੇਗਾ; ਅਤੇ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਤੁਹਾਨੂੰ ਉਨ੍ਹਾਂ ਸਾਰਿਆਂ ਦੀਆਂ ਜ਼ਿੰਦਗੀਆਂ ਦਿੱਤੀਆਂ ਹਨ ਜੋ ਤੇਰੇ ਨਾਲ ਜਹਾਜ਼ ਵਿੱਚ ਹਨ।’
25ਇਸ ਲਈ, ਹੇ ਦੋਸਤੋ, ਹੌਸਲਾ ਰੱਖੋ, ਕਿਉਂਕਿ ਮੈਨੂੰ ਪਰਮੇਸ਼ਵਰ ਉੱਤੇ ਵਿਸ਼ਵਾਸ ਹੈ ਕਿ ਇਹ ਉਵੇਂ ਹੀ ਵਾਪਰੇਗਾ ਜਿਵੇਂ ਉਸ ਨੇ ਮੈਨੂੰ ਕਿਹਾ ਸੀ।
26ਫਿਰ ਵੀ, ਸਾਨੂੰ ਜ਼ਰੂਰ ਕਿਸੇ ਟਾਪੂ ਵੱਲ ਦੌੜਨਾ ਪਏਗਾ।”
27ਤੂਫਾਨ ਸ਼ੁਰੂ ਹੋਣ ਤੋਂ ਬਾਅਦ ਚੌਧਵੀਂ ਰਾਤ ਨੂੰ ਅਸੀਂ ਅਜੇ ਵੀ ਐਡਰੈਟਿਕ ਸਮੁੰਦਰ ਦੇ ਵਿੱਚ ਇਧਰ-ਉਧਰ ਰੁੜ੍ਹਦੇ ਜਾ ਰਹੇ ਸੀ, ਜਦੋਂ ਅੱਧੀ ਰਾਤ ਦੇ ਕਰੀਬ ਮਲਾਹਾਂ ਨੇ ਮਹਿਸੂਸ ਕੀਤਾ ਕਿ ਉਹ ਜ਼ਮੀਨ ਦੇ ਨੇੜੇ ਪਹੁੰਚ ਗਏ ਹਨ।
28ਤਾਂ ਪਾਣੀ ਦੀ ਗਹਿਰਾਈ ਨੂੰ ਨਾਪਿਆ ਜੋ ਇੱਕ ਸੌ ਵੀਹ ਫੁੱਟ ਨਿੱਕਲਿਆ। ਅਤੇ ਕੁਝ ਅੱਗੇ ਵੱਧ ਕੇ ਫੇਰ ਗਹਿਰਾਈ ਨੂੰ ਨਾਪਿਆ ਤਾਂ ਨੱਬੇ ਫੁੱਟ ਨਿੱਕਲਿਆ।