ਰਸੂਲਾਂ 27

ਅਗਲੇ ਦਿਨ ਅਸੀਂ ਸਿਦੋਨ ਸ਼ਹਿਰ ਪਹੁੰਚੇ; ਅਤੇ ਜੂਲੀਅਸ ਪੌਲੁਸ ਤੇ ਮਿਹਰਬਾਨ ਹੋਇਆ, ਉਸ ਨੇ ਉਸ ਨੂੰ ਆਪਣੇ ਦੋਸਤਾਂ ਕੋਲ ਜਾਣ ਦੀ ਆਗਿਆ ਦਿੱਤੀ ਤਾਂ ਜੋ ਉਹ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ।

Acts 27:3 (UKJV) And the next day we touched at Sidon. And Julius courteously pleaded Paul, and gave him liberty to go unto his friends to refresh himself.

1ਜਦੋਂ ਫੇਸਤੁਸ ਨੇ ਫ਼ੈਸਲਾ ਲਿਆ ਕਿ ਅਸੀਂ ਇਟਲੀ ਦੇਸ਼ ਲਈ ਰਵਾਨਾ ਹੋਵਾਂਗੇ, ਤਾਂ ਪੌਲੁਸ ਅਤੇ ਕੁਝ ਹੋਰ ਕੈਦੀਆਂ ਨੂੰ ਜੂਲੀਅਸ ਨਾਂ ਦੇ ਸੂਬੇਦਾਰ ਦੇ ਹਵਾਲੇ ਕਰ ਦਿੱਤਾ ਗਿਆ, ਜੋ ਪਾਤਸ਼ਾਹੀ ਪਲਟਣ ਨਾਲ ਸਬੰਧਤ ਸੀ।

2ਅਸੀਂ ਅਦ੍ਰਮੁਤਿਯੁਮ ਸ਼ਹਿਰ ਤੋਂ ਇੱਕ ਜਹਾਜ਼ ਤੇ ਚੜ੍ਹੇ ਜੋ ਕਿ ਏਸ਼ੀਆ ਦੇ ਪ੍ਰਾਂਤ ਦੇ ਤੱਟ ਦੇ ਨਾਲ ਬੰਦਰਗਾਹਾਂ ਦੇ ਵੱਲ ਰਵਾਨਾ ਹੋਣ ਜਾ ਰਹੇ ਸੀ, ਅਤੇ ਅਸੀਂ ਸਮੁੰਦਰ ਵਿੱਚ ਸਵਾਰ ਹੋ ਕੇ ਚਲੇ ਗਏ। ਅਰਿਸਤਰਖੁਸ ਥੱਸਲੁਨੀਕੀਆਂ ਸ਼ਹਿਰ ਦਾ ਇੱਕ ਮਕਦੂਨਿਯਾ ਪ੍ਰਾਂਤ ਦਾ ਵਸਨੀਕ ਜੋ ਸਾਡੇ ਨਾਲ ਸੀ।

3ਅਗਲੇ ਦਿਨ ਅਸੀਂ ਸਿਦੋਨ ਸ਼ਹਿਰ ਪਹੁੰਚੇ; ਅਤੇ ਜੂਲੀਅਸ ਪੌਲੁਸ ਤੇ ਮਿਹਰਬਾਨ ਹੋਇਆ, ਉਸ ਨੇ ਉਸ ਨੂੰ ਆਪਣੇ ਦੋਸਤਾਂ ਕੋਲ ਜਾਣ ਦੀ ਆਗਿਆ ਦਿੱਤੀ ਤਾਂ ਜੋ ਉਹ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ।

4ਅਸੀਂ ਫਿਰ ਸਮੁੰਦਰ ਵੱਲ ਚਲੇ ਗਏ ਅਤੇ ਉਥੋਂ ਅਸੀਂ ਸਾਈਪ੍ਰਸ ਟਾਪੂ ਦੀ ਝੀਲ ਵਿੱਚ ਚਲ ਪਏ ਕਿਉਂ ਜੋ ਹਵਾ ਸਾਹਮਣੀ ਸੀ।

5ਜਦੋਂ ਅਸੀਂ ਕਿਲਕਿਆ ਅਤੇ ਪੈਮਫੀਲੀਆ ਦੇ ਤੱਟ ਦੇ ਬਾਹਰ ਸਮੁੰਦਰ ਤੋਂ ਪਾਰ ਲੰਘੇ, ਤਾਂ ਅਸੀਂ ਲਿਸਿਯਾ ਦੇ ਮਾਈਰਾ ਪਹੁੰਚੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.