ਰਸੂਲਾਂ 27

ਅਸੀਂ ਫਿਰ ਸਮੁੰਦਰ ਵੱਲ ਚਲੇ ਗਏ ਅਤੇ ਉਥੋਂ ਅਸੀਂ ਸਾਈਪ੍ਰਸ ਟਾਪੂ ਦੀ ਝੀਲ ਵਿੱਚ ਚਲ ਪਏ ਕਿਉਂ ਜੋ ਹਵਾ ਸਾਹਮਣੀ ਸੀ।

Acts 27:4 (UKJV) And when we had launched from thence, we sailed under Cyprus, because the winds were contrary.

2ਅਸੀਂ ਅਦ੍ਰਮੁਤਿਯੁਮ ਸ਼ਹਿਰ ਤੋਂ ਇੱਕ ਜਹਾਜ਼ ਤੇ ਚੜ੍ਹੇ ਜੋ ਕਿ ਏਸ਼ੀਆ ਦੇ ਪ੍ਰਾਂਤ ਦੇ ਤੱਟ ਦੇ ਨਾਲ ਬੰਦਰਗਾਹਾਂ ਦੇ ਵੱਲ ਰਵਾਨਾ ਹੋਣ ਜਾ ਰਹੇ ਸੀ, ਅਤੇ ਅਸੀਂ ਸਮੁੰਦਰ ਵਿੱਚ ਸਵਾਰ ਹੋ ਕੇ ਚਲੇ ਗਏ। ਅਰਿਸਤਰਖੁਸ ਥੱਸਲੁਨੀਕੀਆਂ ਸ਼ਹਿਰ ਦਾ ਇੱਕ ਮਕਦੂਨਿਯਾ ਪ੍ਰਾਂਤ ਦਾ ਵਸਨੀਕ ਜੋ ਸਾਡੇ ਨਾਲ ਸੀ।

3ਅਗਲੇ ਦਿਨ ਅਸੀਂ ਸਿਦੋਨ ਸ਼ਹਿਰ ਪਹੁੰਚੇ; ਅਤੇ ਜੂਲੀਅਸ ਪੌਲੁਸ ਤੇ ਮਿਹਰਬਾਨ ਹੋਇਆ, ਉਸ ਨੇ ਉਸ ਨੂੰ ਆਪਣੇ ਦੋਸਤਾਂ ਕੋਲ ਜਾਣ ਦੀ ਆਗਿਆ ਦਿੱਤੀ ਤਾਂ ਜੋ ਉਹ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ।

4ਅਸੀਂ ਫਿਰ ਸਮੁੰਦਰ ਵੱਲ ਚਲੇ ਗਏ ਅਤੇ ਉਥੋਂ ਅਸੀਂ ਸਾਈਪ੍ਰਸ ਟਾਪੂ ਦੀ ਝੀਲ ਵਿੱਚ ਚਲ ਪਏ ਕਿਉਂ ਜੋ ਹਵਾ ਸਾਹਮਣੀ ਸੀ।

5ਜਦੋਂ ਅਸੀਂ ਕਿਲਕਿਆ ਅਤੇ ਪੈਮਫੀਲੀਆ ਦੇ ਤੱਟ ਦੇ ਬਾਹਰ ਸਮੁੰਦਰ ਤੋਂ ਪਾਰ ਲੰਘੇ, ਤਾਂ ਅਸੀਂ ਲਿਸਿਯਾ ਦੇ ਮਾਈਰਾ ਪਹੁੰਚੇ।

6ਉੱਥੇ ਸੂਬੇਦਾਰ ਨੂੰ ਇੱਕ ਸਿਕੰਦਰੀਆ ਦਾ ਜਹਾਜ਼ ਮਿਲਿਆ ਜੋ ਇਟਲੀ ਦੇ ਲਈ ਰਵਾਨਾ ਹੋ ਰਿਹਾ ਸੀ ਅਤੇ ਸਾਨੂੰ ਜਹਾਜ਼ ਵਿੱਚ ਬਿਠਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.