28ਤਾਂ ਪਾਣੀ ਦੀ ਗਹਿਰਾਈ ਨੂੰ ਨਾਪਿਆ ਜੋ ਇੱਕ ਸੌ ਵੀਹ ਫੁੱਟ ਨਿੱਕਲਿਆ। ਅਤੇ ਕੁਝ ਅੱਗੇ ਵੱਧ ਕੇ ਫੇਰ ਗਹਿਰਾਈ ਨੂੰ ਨਾਪਿਆ ਤਾਂ ਨੱਬੇ ਫੁੱਟ ਨਿੱਕਲਿਆ।
29ਡਰ ਦੇ ਮਾਰੇ ਕਿ ਅਸੀਂ ਕਿਤੇ ਚੱਟਾਨਾਂ ਵਾਲੇ ਥਾਂ ਨਾ ਜਾ ਪਈਏ, ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸਿਓਂ ਚਾਰ ਲੰਗਰ ਸੁੱਟੇ ਅਤੇ ਦਿਨ ਦੀ ਰੌਸ਼ਨੀ ਲਈ ਪ੍ਰਾਰਥਨਾ ਕੀਤੀ।
30ਜਦੋਂ ਮਲਾਹਾਂ ਨੇ ਜਹਾਜ਼ ਉੱਤੋਂ ਭੱਜਣਾ ਚਾਹਿਆ ਅਤੇ ਅਗਲੇ ਪਾਸਿਓਂ ਜਹਾਜ਼ ਦਾ ਲੰਗਰ ਪਾਉਣ ਦੇ ਬਹਾਨੇ ਨਾਲ ਢੋਗੀ ਨੂੰ ਸਮੁੰਦਰ ਵਿੱਚ ਉਤਾਰਿਆ।
31ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ, “ਜਦ ਤੱਕ ਇਹ ਆਦਮੀ ਜਹਾਜ਼ ਉੱਤੇ ਨਾ ਰਹਿਣ, ਤਾਂ ਤੁਸੀਂ ਬਚ ਨਹੀਂ ਸਕਦੇ।”
32ਤਦ ਸਿਪਾਹੀਆਂ ਨੇ ਢੋਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ।