30ਜਦੋਂ ਮਲਾਹਾਂ ਨੇ ਜਹਾਜ਼ ਉੱਤੋਂ ਭੱਜਣਾ ਚਾਹਿਆ ਅਤੇ ਅਗਲੇ ਪਾਸਿਓਂ ਜਹਾਜ਼ ਦਾ ਲੰਗਰ ਪਾਉਣ ਦੇ ਬਹਾਨੇ ਨਾਲ ਢੋਗੀ ਨੂੰ ਸਮੁੰਦਰ ਵਿੱਚ ਉਤਾਰਿਆ।
31ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ, “ਜਦ ਤੱਕ ਇਹ ਆਦਮੀ ਜਹਾਜ਼ ਉੱਤੇ ਨਾ ਰਹਿਣ, ਤਾਂ ਤੁਸੀਂ ਬਚ ਨਹੀਂ ਸਕਦੇ।”
32ਤਦ ਸਿਪਾਹੀਆਂ ਨੇ ਢੋਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ।
33ਸਵੇਰ ਹੋਣ ਤੋਂ ਪਹਿਲਾਂ ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਖਾਣ ਦੀ ਤਾਕੀਦ ਕੀਤੀ। ਉਸ ਨੇ ਕਿਹਾ, “ਪਿਛਲੇ ਚੌਦਾਂ ਦਿਨਾਂ ਤੋਂ ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੇ ਅਤੇ ਬਿਨਾਂ ਭੋਜਨ ਦੇ ਗਏ, ਤੁਸੀਂ ਕੁਝ ਨਹੀਂ ਖਾਧਾ ਸੀ।
34ਹੁਣ ਮੈਂ ਤੁਹਾਨੂੰ ਕੁਝ ਖਾਣ ਦੀ ਤਾਕੀਦ ਕਰਦਾ ਹਾਂ। ਤੁਹਾਨੂੰ ਬਚਣ ਲਈ ਇਸਦੀ ਜ਼ਰੂਰਤ ਹੈ। ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ਼ ਵੀ ਵਿੰਗਾ ਨਾ ਹੋਵੇਗਾ।”