ਰਸੂਲਾਂ 27

ਜਦੋਂ ਦਿਨ ਦੀ ਰੋਸ਼ਨੀ ਆਈ, ਤਾਂ ਉਨ੍ਹਾਂ ਨੇ ਜ਼ਮੀਨ ਨੂੰ ਨਾ ਪਛਾਣਿਆ, ਪਰ ਉਨ੍ਹਾਂ ਨੇ ਰੇਤਲੇ ਸਮੁੰਦਰੀ ਕੰਢੇ ਵਾਲੀ ਖਾੜੀ ਵੇਖੀ, ਜਿੱਥੇ ਉਨ੍ਹਾਂ ਨੇ ਜਹਾਜ਼ ਨੂੰ ਜ਼ਮੀਨ ਦੇ ਨਾਲ ਲਾਉਣ ਦਾ ਫੈਸਲਾ ਕੀਤਾ ਜੇ ਉਹ ਕਰ ਸਕਦੇ ਸਨ।

Acts 27:39 (UKJV) And when it was day, they knew not the land: but they discovered a certain creek with a shore, into the which they were minded, if it were possible, to thrust in the ship.

37ਕੁੱਲ ਮਿਲਾ ਕੇ ਸਾਡੇ ਵਿੱਚੋਂ 276 ਲੋਕ ਜਹਾਜ਼ ਵਿੱਚ ਸਵਾਰ ਸਨ।

38ਜਦੋਂ ਉਹ ਆਪਣੀ ਮਰਜ਼ੀ ਅਨੁਸਾਰ ਭੋਜਨ ਖਾ ਕੇ ਰੱਜ ਗਏ, ਉਨ੍ਹਾਂ ਨੇ ਅਨਾਜ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹਲਕਾ ਕੀਤਾ।

39ਜਦੋਂ ਦਿਨ ਦੀ ਰੋਸ਼ਨੀ ਆਈ, ਤਾਂ ਉਨ੍ਹਾਂ ਨੇ ਜ਼ਮੀਨ ਨੂੰ ਨਾ ਪਛਾਣਿਆ, ਪਰ ਉਨ੍ਹਾਂ ਨੇ ਰੇਤਲੇ ਸਮੁੰਦਰੀ ਕੰਢੇ ਵਾਲੀ ਖਾੜੀ ਵੇਖੀ, ਜਿੱਥੇ ਉਨ੍ਹਾਂ ਨੇ ਜਹਾਜ਼ ਨੂੰ ਜ਼ਮੀਨ ਦੇ ਨਾਲ ਲਾਉਣ ਦਾ ਫੈਸਲਾ ਕੀਤਾ ਜੇ ਉਹ ਕਰ ਸਕਦੇ ਸਨ।

40ਅਤੇ ਉਨ੍ਹਾਂ ਜਹਾਜ਼ ਦਾ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ, ਪਤਵਾਰਾਂ ਦੇ ਰੱਸੇ ਖੋਲੇ ਅਤੇ ਪੌਣ ਦੀ ਦਿਸ਼ਾ ਅਨੁਸਾਰ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਕੰਢੇ ਦੀ ਵੱਲ ਚੱਲ ਪਏ।

41ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲਦੇ ਸਨ, ਉਨ੍ਹਾਂ ਨੇ ਜਹਾਜ਼ ਨੂੰ ਘੱਟ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਫਸਿਆ ਹੀ ਰਿਹਾ ਪਰ ਜਹਾਜ਼ ਦਾ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.