ਰਸੂਲਾਂ 27

ਕੁੱਲ ਮਿਲਾ ਕੇ ਸਾਡੇ ਵਿੱਚੋਂ 276 ਲੋਕ ਜਹਾਜ਼ ਵਿੱਚ ਸਵਾਰ ਸਨ।

Acts 27:37 (UKJV) And we were in all in the ship two hundred threescore and sixteen souls.

35ਇਹ ਕਹਿਣ ਤੋਂ ਬਾਅਦ, ਉਸ ਨੇ ਕੁਝ ਰੋਟੀ ਲਈ ਅਤੇ ਉਨ੍ਹਾਂ ਸਾਰਿਆਂ ਦੇ ਅੱਗੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਫਿਰ ਉਸ ਨੇ ਰੋਟੀ ਤੋੜੀ ਅਤੇ ਖਾਣਾ ਸ਼ੁਰੂ ਕੀਤਾ।

36ਉਹ ਸਾਰੇ ਬਹੁਤ ਉਤਸ਼ਾਹਿਤ ਹੋਏ ਅਤੇ ਕੁਝ ਖਾਣਾ ਖੁਦ ਖਾਧਾ।

37ਕੁੱਲ ਮਿਲਾ ਕੇ ਸਾਡੇ ਵਿੱਚੋਂ 276 ਲੋਕ ਜਹਾਜ਼ ਵਿੱਚ ਸਵਾਰ ਸਨ।

38ਜਦੋਂ ਉਹ ਆਪਣੀ ਮਰਜ਼ੀ ਅਨੁਸਾਰ ਭੋਜਨ ਖਾ ਕੇ ਰੱਜ ਗਏ, ਉਨ੍ਹਾਂ ਨੇ ਅਨਾਜ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹਲਕਾ ਕੀਤਾ।

39ਜਦੋਂ ਦਿਨ ਦੀ ਰੋਸ਼ਨੀ ਆਈ, ਤਾਂ ਉਨ੍ਹਾਂ ਨੇ ਜ਼ਮੀਨ ਨੂੰ ਨਾ ਪਛਾਣਿਆ, ਪਰ ਉਨ੍ਹਾਂ ਨੇ ਰੇਤਲੇ ਸਮੁੰਦਰੀ ਕੰਢੇ ਵਾਲੀ ਖਾੜੀ ਵੇਖੀ, ਜਿੱਥੇ ਉਨ੍ਹਾਂ ਨੇ ਜਹਾਜ਼ ਨੂੰ ਜ਼ਮੀਨ ਦੇ ਨਾਲ ਲਾਉਣ ਦਾ ਫੈਸਲਾ ਕੀਤਾ ਜੇ ਉਹ ਕਰ ਸਕਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.