ਰਸੂਲਾਂ 27

ਇਹ ਕਹਿਣ ਤੋਂ ਬਾਅਦ, ਉਸ ਨੇ ਕੁਝ ਰੋਟੀ ਲਈ ਅਤੇ ਉਨ੍ਹਾਂ ਸਾਰਿਆਂ ਦੇ ਅੱਗੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਫਿਰ ਉਸ ਨੇ ਰੋਟੀ ਤੋੜੀ ਅਤੇ ਖਾਣਾ ਸ਼ੁਰੂ ਕੀਤਾ।

Acts 27:35 (UKJV) And when he had thus spoken, he took bread, and gave thanks to God in presence of them all: and when he had broken it, he began to eat.

33ਸਵੇਰ ਹੋਣ ਤੋਂ ਪਹਿਲਾਂ ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਖਾਣ ਦੀ ਤਾਕੀਦ ਕੀਤੀ। ਉਸ ਨੇ ਕਿਹਾ, “ਪਿਛਲੇ ਚੌਦਾਂ ਦਿਨਾਂ ਤੋਂ ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੇ ਅਤੇ ਬਿਨਾਂ ਭੋਜਨ ਦੇ ਗਏ, ਤੁਸੀਂ ਕੁਝ ਨਹੀਂ ਖਾਧਾ ਸੀ।

34ਹੁਣ ਮੈਂ ਤੁਹਾਨੂੰ ਕੁਝ ਖਾਣ ਦੀ ਤਾਕੀਦ ਕਰਦਾ ਹਾਂ। ਤੁਹਾਨੂੰ ਬਚਣ ਲਈ ਇਸਦੀ ਜ਼ਰੂਰਤ ਹੈ। ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ਼ ਵੀ ਵਿੰਗਾ ਨਾ ਹੋਵੇਗਾ।”

35ਇਹ ਕਹਿਣ ਤੋਂ ਬਾਅਦ, ਉਸ ਨੇ ਕੁਝ ਰੋਟੀ ਲਈ ਅਤੇ ਉਨ੍ਹਾਂ ਸਾਰਿਆਂ ਦੇ ਅੱਗੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਫਿਰ ਉਸ ਨੇ ਰੋਟੀ ਤੋੜੀ ਅਤੇ ਖਾਣਾ ਸ਼ੁਰੂ ਕੀਤਾ।

36ਉਹ ਸਾਰੇ ਬਹੁਤ ਉਤਸ਼ਾਹਿਤ ਹੋਏ ਅਤੇ ਕੁਝ ਖਾਣਾ ਖੁਦ ਖਾਧਾ।

37ਕੁੱਲ ਮਿਲਾ ਕੇ ਸਾਡੇ ਵਿੱਚੋਂ 276 ਲੋਕ ਜਹਾਜ਼ ਵਿੱਚ ਸਵਾਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.