ਰਸੂਲਾਂ 27

ਅਤੇ ਮੁਸ਼ਕਲ ਨਾਲ ਸਮੁੰਦਰੀ ਕੰਢੇ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ। ਉੱਥੋਂ ਲਿਸਿਯਾ ਨਗਰ ਨੇੜੇ ਹੀ ਸੀ।

Acts 27:8 (UKJV) And, hardly passing it, came unto a place which is called The fair havens; nigh unto which was the city of Lasea.

6ਉੱਥੇ ਸੂਬੇਦਾਰ ਨੂੰ ਇੱਕ ਸਿਕੰਦਰੀਆ ਦਾ ਜਹਾਜ਼ ਮਿਲਿਆ ਜੋ ਇਟਲੀ ਦੇ ਲਈ ਰਵਾਨਾ ਹੋ ਰਿਹਾ ਸੀ ਅਤੇ ਸਾਨੂੰ ਜਹਾਜ਼ ਵਿੱਚ ਬਿਠਾ ਦਿੱਤਾ।

7ਅਸੀਂ ਕਈ ਦਿਨਾਂ ਤੋਂ ਹੌਲੀ-ਹੌਲੀ ਅੱਗੇ ਵਧੇ ਅਤੇ ਕਨੀਡਸ ਸ਼ਹਿਰ ਪਹੁੰਚਣ ਵਿੱਚ ਮੁਸ਼ਕਲ ਆਈ। ਜਦੋਂ ਤੇਜ਼ ਹਵਾ ਨੇ ਸਾਨੂੰ ਅੱਗੇ ਵਧਣ ਨਹੀਂ ਦਿੱਤਾ, ਤਾਂ ਅਸੀਂ ਸੈਲਮੋਨੀ ਸ਼ਹਿਰ ਦੇ ਬਿਲਕੁਲ ਉਲਟ, ਕਰੇਤ ਟਾਪੂ ਦੀ ਝੀਲ ਵੱਲ ਚਲੇ ਗਏ।

8ਅਤੇ ਮੁਸ਼ਕਲ ਨਾਲ ਸਮੁੰਦਰੀ ਕੰਢੇ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ। ਉੱਥੋਂ ਲਿਸਿਯਾ ਨਗਰ ਨੇੜੇ ਹੀ ਸੀ।

9ਬਹੁਤ ਸਾਰੇ ਦਿਨ ਖਰਾਬ ਹੋ ਗਏ ਸਨ, ਅਤੇ ਯਾਤਰਾ ਪਹਿਲਾਂ ਹੀ ਖ਼ਤਰਨਾਕ ਹੋ ਚੁੱਕੀ ਸੀ ਕਿਉਂਕਿ ਹੁਣ ਇਹ ਪ੍ਰਾਸਚਿਤ ਦੇ ਦਿਨ ਤੋਂ ਬਾਅਦ ਸੀ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ,

10“ਹੇ ਆਦਮੀਓ, ਮੈਂ ਵੇਖ ਸਕਦਾ ਹਾਂ ਕਿ ਸਾਡੀ ਸਮੁੰਦਰ ਦੀ ਯਾਤਰਾ ਬੁਰੀ ਹੋਣ ਵਾਲੀ ਹੈ ਅਤੇ ਬਹੁਤ ਨੁਕਸਾਨ ਹੋਣ ਵਾਲਾ ਹੈ ਕੇਵਲ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੀਆਂ ਆਪਣੀਆਂ ਜਾਨਾਂ ਦਾ ਵੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.