10ਉਸ ਟਾਪੂ ਦੇ ਲੋਕਾਂ ਨੇ ਬਹੁਤ ਸਾਰੇ ਤਰੀਕਿਆਂ ਨਾਲ ਸਾਡਾ ਸਨਮਾਨ ਕੀਤਾ; ਅਤੇ ਜਦੋਂ ਅਸੀਂ ਸਫ਼ਰ ਕਰਨ ਲਈ ਤਿਆਰ ਹੋਏ, ਉਨ੍ਹਾਂ ਨੇ ਸਾਨੂੰ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕੀਤੀਆਂ।
11ਤਿੰਨ ਮਹੀਨਿਆਂ ਬਾਅਦ ਅਸੀਂ ਇੱਕ ਸਮੁੰਦਰੀ ਜਹਾਜ਼ ਵਿੱਚ ਚੜ੍ਹ ਕੇ ਰਵਾਨਾ ਹੋਏ ਅਤੇ ਉਸ ਟਾਪੂ ਵਿੱਚ ਸਰਦੀ ਸੀ, ਇਹ ਇੱਕ ਸਿਕੰਦਰੀਆ ਸਮੁੰਦਰੀ ਜਹਾਜ਼ ਸੀ ਜੋ ਕਿ ਦੋਵਾਂ ਦੇਵਤਿਆਂ, ਕੈਸਟਰ ਅਤੇ ਪੋਲੈਕਸ ਦੇ ਬੁੱਤ ਵਾਲਾ ਸੀ।
12ਅਸੀਂ ਸੈਰਾਕੁਸ ਸ਼ਹਿਰ ਵਿੱਚ ਉਤਰ ਕੇ, ਉੱਥੇ ਤਿੰਨ ਦਿਨ ਰਹੇ।
13ਅਸੀਂ ਉੱਥੋਂ ਜਹਾਜ਼ ਤੇ ਚੜ੍ਹੇ ਅਤੇ ਰੈਗਿਯਮ ਟਾਪੂ ਪਹੁੰਚੇ। ਅਗਲੇ ਦਿਨ ਦੱਖਣੀ ਹਵਾ ਚੱਲੀ ਅਤੇ ਦੂਜੇ ਦਿਨ ਅਸੀਂ ਪੇਟੋਲੀ ਸ਼ਹਿਰ ਪਹੁੰਚੇ।
14ਉੱਥੇ ਅਸੀਂ ਕੁਝ ਵਿਸ਼ਵਾਸੀਆ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਉਨ੍ਹਾਂ ਨਾਲ ਇੱਕ ਹਫ਼ਤਾ ਬਿਤਾਉਣ ਲਈ ਸੱਦਾ ਦਿੱਤਾ ਸੀ। ਅਤੇ ਇਸੇ ਤਰ੍ਹਾਂ ਅਸੀਂ ਰੋਮ ਸ਼ਹਿਰ ਆ ਪਹੁੰਚੇ।