12ਅਸੀਂ ਸੈਰਾਕੁਸ ਸ਼ਹਿਰ ਵਿੱਚ ਉਤਰ ਕੇ, ਉੱਥੇ ਤਿੰਨ ਦਿਨ ਰਹੇ।
13ਅਸੀਂ ਉੱਥੋਂ ਜਹਾਜ਼ ਤੇ ਚੜ੍ਹੇ ਅਤੇ ਰੈਗਿਯਮ ਟਾਪੂ ਪਹੁੰਚੇ। ਅਗਲੇ ਦਿਨ ਦੱਖਣੀ ਹਵਾ ਚੱਲੀ ਅਤੇ ਦੂਜੇ ਦਿਨ ਅਸੀਂ ਪੇਟੋਲੀ ਸ਼ਹਿਰ ਪਹੁੰਚੇ।
14ਉੱਥੇ ਅਸੀਂ ਕੁਝ ਵਿਸ਼ਵਾਸੀਆ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਉਨ੍ਹਾਂ ਨਾਲ ਇੱਕ ਹਫ਼ਤਾ ਬਿਤਾਉਣ ਲਈ ਸੱਦਾ ਦਿੱਤਾ ਸੀ। ਅਤੇ ਇਸੇ ਤਰ੍ਹਾਂ ਅਸੀਂ ਰੋਮ ਸ਼ਹਿਰ ਆ ਪਹੁੰਚੇ।
15ਉੱਥੋਂ ਦੇ ਵਿਸ਼ਵਾਸੀਆ ਨੇ ਸੁਣਿਆ ਸੀ ਕਿ ਅਸੀਂ ਆ ਰਹੇ ਹਾਂ, ਅਤੇ ਉਹ ਸਾਡੇ ਨਾਲ ਮਿਲਣ ਲਈ ਅੱਪੀਫੋਰੁਮ ਦੇ ਬਜ਼ਾਰ ਅਤੇ ਤਿੰਨ ਸਰਾਵਾਂ ਤੱਕ ਸਫ਼ਰ ਕਰਕੇ ਆਏ। ਇਨ੍ਹਾਂ ਲੋਕਾਂ ਦੀ ਨਜ਼ਰ ਵਿੱਚ ਪੌਲੁਸ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਿਆ।
16ਜਦੋਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਸ ਦੀ ਰਾਖੀ ਕਰਦਾ ਸੀ ਅਲੱਗ ਰਹਿਣ ਦੀ ਆਗਿਆ ਹੋਈ।