28“ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦੀ ਮੁਕਤੀ ਗ਼ੈਰ-ਯਹੂਦੀਆਂ ਨੂੰ ਭੇਜੀ ਗਈ ਹੈ, ਅਤੇ ਉਹ ਸੁਣਨਗੇ!”
29ਜਦੋਂ ਉਸ ਨੇ ਇਹ ਆਖਿਆ ਤਾਂ ਯਹੂਦੀ ਲੋਕ ਆਪਸ ਵਿੱਚ ਵਾਦ-ਵਿਵਾਦ ਕਰਨ ਲੱਗੇ, ਅਤੇ ਉਸ ਜਗਾ ਤੋਂ ਚਲੇ ਗਏ।
30ਪੌਲੁਸ ਉੱਥੇ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਮਕਾਨ ਵਿੱਚ ਰਿਹਾ। ਉਸ ਨੇ ਪੂਰੇ ਦਿਲ ਨਾਲ ਉਨ੍ਹਾਂ ਸਭਨਾਂ ਦਾ ਨਿੱਘਾ ਸਵਾਗਤ ਕਰਦਾ ਜੋ ਉਸ ਨੂੰ ਮਿਲਣ ਲਈ ਆਉਂਦੇ ਸਨ।
31ਉਸ ਨੇ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕੀਤਾ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਬਾਰੇ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਦਲੇਰੀ ਨਾਲ ਸਿਖਾਉਂਦਾ।